ਮੂਲ ਨਿਵਾਸੀਆਂ ਦੇ ਮੁਖੀਆਂ ਵੱਲੋਂ ਪਾਈਪਲਾਈਨ ਮੁੱਦੇ ਤੇ ਵੱਡੀ ਮੰਗ

first nations ਦੇ ਮੁਖੀਆਂ ਨੇ ਅੱਜ ਇੱਕਸਾਥ ਹੋ ਕੇ ਸਰਕਾਰ ਤੋਂ ਉੱਤਰੀ ਬ੍ਰਿਟਿਸ਼ ਕੋਲੰਬੀਆ ਦੇ coast ਦੇ  oil tanker ਬੈਨ ਨੂੰ ਜਾਰੀ ਰੱਖਣ ਦੀ ਮੰਗ ਕੀਤੀ।


ਮੁਖੀਆਂ ਨੇ ਇੱਕ ਰੇਜ਼ੋਲਿਊਸ਼ਨ ਨੂੰ ਵੀ ਸਮਰਥਨ ਦਿੱਤਾ ਜਿਸ ਵਿੱਚ ਓਟਾਵਾ ਨੂੰ ਪਿਛਲੇ ਹਫ਼ਤੇ ਸਾਈਨ ਹੋਏ ਸਮਝੌਤੇ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ, ਜੋ ਨਵੀਂ ਤੇਲ ਪਾਈਪਲਾਈਨ ਨੂੰ ਬੀ.ਸੀ. ਦੇ coast ਤੱਕ ਲਿਆਉਣ ਦਾ ਰਸਤਾ ਸਾਫ਼ ਕਰਦਾ ਹੈ।


ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਇੱਕ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ਸਾਈਨ ਕੀਤਾ ਸੀ, ਜਿਸ ਵਿੱਚ ਉਰਜਾ 'ਤੇ ਸਹਿਯੋਗ ਅਤੇ ਟੈਂਕਰ ਬੈਨ ਤੋਂ ਛੂਟ ਦੇ ਸੰਭਾਵਨਾ ਵੀ ਸ਼ਾਮਿਲ ਸੀ।


ਇਹ ਮਸਲਾ ਅੱਜ ਓਟਾਵਾ ਵਿੱਚ ਹੋ ਰਹੀ ਅਸੈਂਬਲੀ ਆਫ਼ ਫਰਸਟ ਨੇਸ਼ਨਜ਼ ਦੀ ਮੀਟਿੰਗ ਦਾ ਪਹਿਲਾ ਵਿਚਾਰ ਵਿਸ਼ਾ ਸੀ, ਜਿੱਥੇ ਸੈਂਕੜੇ ਚੀਫ਼ ਆਪਣੀਆਂ ਕੌਮਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਇਕੱਠੇ ਹੋਏ।

Share this article: