Burnaby Hospital ਦੇ ਕਈ ਸਾਲਾਂ ਤੋਂ ਚੱਲ ਰਹੇ REDEVELOPMENT PROJECT ਵਿੱਚ ਹੋਵੇਗੀ ਹੋਰ ਦੇਰੀ

Burnaby Hospital Foundation ਦਾ ਕਹਿਣਾ ਹੈ ਕਿ ਉਹਨਾਂ ਨੂੰ ਪਿਛਲੇ ਮਹੀਨੇ ਦੇ ਸੂਬਾਈ ਬਜਟ ਵਿੱਚ ਇਹ ਜਾਣ ਕੇ ਹੈਰਾਨੀ ਹੋਈ ਕਿ Burnaby Hospital ਦੇ ਕਈ ਸਾਲਾਂ ਤੋਂ ਚੱਲ ਰਹੇ ਰੀਡਿਵੈਲਪਮੈਂਟ ਪ੍ਰੋਜੈਕਟ ਨੂੰ ਦੇਰੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸੂਬਾਈ ਬਜਟ ਵਿੱਚ ਇਸ ਦੇਰੀ ਨੂੰ “ਰੀਪੇਸਿੰਗ” ਕਿਹਾ ਗਿਆ ਹੈ ਅਤੇ ਇਸਨੂੰ ਬੀ.ਸੀ. ਦੇ ਰਿਕਾਰਡ ਤੋੜ ਘਾਟੇ ਨਾਲ ਜੋੜਿਆ ਗਿਆ ਹੈ, ਜੋ ਅਗਲੇ ਸਾਲ ਲਈ ਲਗਭਗ 11.7 ਬਿਲੀਅਨ ਡਾਲਰ ਹੋਣ ਦਾ ਅੰਦਾਜ਼ਾ ਹੈ। ਫਾਊਂਡੇਸ਼ਨ ਦੀ ਪ੍ਰਧਾਨ ਅਤੇ ਸੀਈਓ Kristy James ਨੇ ਕਿਹਾ ਕਿ ਇਸ ਫੈਸਲੇ ਬਾਰੇ ਉਨ੍ਹਾਂ ਨਾਲ ਪਹਿਲਾਂ ਕੋਈ ਸੰਪਰਕ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੋਇਆ ਕਿ ਪ੍ਰੋਜੈਕਟ ਖਤਰੇ ਵਿੱਚ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਫਾਊਂਡੇਸ਼ਨ ਇਸ ਪ੍ਰੋਜੈਕਟ ਲਈ ਫੰਡ ਇਕੱਠੇ ਕਰ ਰਹੀ ਹੈ ਅਤੇ ਦੂਜੇ ਪੜਾਅ ਲਈ ਹੀ 25 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਜਾ ਚੁੱਕੇ ਹਨ। ਜੇਮਸ ਦਾ ਕਹਿਣਾ ਹੈ ਕਿ ਇਸ ਅਣਸ਼ਚਿਤਤਾ ਕਾਰਨ ਸੰਸਥਾ ਮੁਸ਼ਕਲ ਸਥਿਤੀ ਵਿੱਚ ਹੈ ਅਤੇ ਵੱਡੇ ਦਾਨੀ ਵੀ ਪਿੱਛੇ ਹਟ ਸਕਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ 2030 ਤੱਕ ਇਲਾਕੇ ਦੀ ਆਬਾਦੀ ਲਗਭਗ 7 ਲੱਖ ਹੋਣ ਦੀ ਉਮੀਦ ਹੈ, ਪਰ ਮੌਜੂਦਾ ਬੈੱਡਾਂ ਦੀ ਗਿਣਤੀ ਨਾਲ ਹਸਪਤਾਲ ਮੰਗ ਨੂੰ ਪੂਰਾ ਨਹੀਂ ਕਰ ਸਕੇਗਾ। ਫਾਊਂਡੇਸ਼ਨ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੂਜੇ ਪੜਾਅ ਦੀ Construction ਜਾਰੀ ਰਹੇਗੀ ਜਾਂ ਨਹੀਂ, ਇਸ ਬਾਰੇ ਸਪੱਸ਼ਟਤਾ ਦਿੱਤੀ ਜਾਵੇ ਅਤੇ ਸ਼ੁਰੂ ਕਰਨ ਦੀ ਨਵੀਂ ਤਾਰੀਖ ਦੱਸੀ ਜਾਵੇ।

ਇਸ ਲੇਖ ਨੂੰ ਸਾਂਝਾ ਕਰੋ: