ਹਿਊਸਟਨ ਵਿੱਚ 19 ਸਾਲ ਪੁਰਾਣੇ ਕਤਲ ਦਾ ਮਾਮਲਾ ਸੁਲਝਿਆ
ਅਮਰੀਕਾ ਦੇ ਟੈਕਸਸ ਸੂਬੇ ਦੇ ਹਿਊਸਟਨ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਨੇ ਲਗਭਗ 19 ਸਾਲ ਪੁਰਾਣੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕਤਲ ਦੇ ਦੋਸ਼ ਦਰਜ ਕੀਤੇ ਹਨ।
ਪੁਲਿਸ ਮੁਤਾਬਕ 47 ਸਾਲਾ ਜ਼ੈਕਰੀ ਹਾਰਪਰ ਨੂੰ ਆਪਣੀ ਉਸ ਸਮੇਂ ਦੀ ਗਰਲਫ੍ਰੈਂਡ ਯੋਸ਼ੇਕਾ ਜਾਰਮਨ ਦੇ 2007 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 15 ਸਤੰਬਰ 2007 ਨੂੰ ਯੋਸ਼ੇਕਾ ਦੀ ਲਾਸ਼ ਹਿਊਸਟਨ ਦੇ ਇੱਕ ਅਪਾਰਟਮੈਂਟ ਵਿੱਚੋਂ ਮਿਲੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
ਪੁਲਿਸ ਨੇ ਲੰਬੇ ਸਮੇਂ ਤੱਕ ਇਸ ਮਾਮਲੇ ਦੀ ਜਾਂਚ ਜਾਰੀ ਰੱਖੀ, ਪਰ ਉਸ ਸਮੇਂ ਲੋੜੀਂਦੇ ਸਬੂਤ ਨਾ ਮਿਲਣ ਕਾਰਨ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਹੁਣ ਨਵੇਂ ਸਬੂਤਾਂ ਦੀ ਜਾਂਚ ਅਤੇ ਪੁਲਿਸ ਦੀ ਕੋਲਡ ਕੇਸ ਯੂਨਿਟ ਦੀ ਮਿਹਨਤ ਤੋਂ ਬਾਅਦ ਜ਼ੈਕਰੀ ਹਾਰਪਰ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਪਹਿਲਾਂ ਹੀ ਇੱਕ ਹੋਰ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ।