ਕੈਨੇਡਾ ਵਿਚ ਹੁਣ ਇੰਟਰਨੈੱਟ ਅਤੇ CELL-PHONE PLAN ਬਦਲਣ ਜਾਂ CANCEL ਕਰਨ ‘ਤੇ ਲੱਗਣ ਵਾਲੀਆਂ ਫੀਸਾਂ ਖਤਮ
Canada’s Radio-television and Telecommunications Commission (CRTC) ਨੇ ਘੋਸ਼ਣਾ ਕੀਤੀ ਹੈ ਕਿ ਹੁਣ ਇੰਟਰਨੈੱਟ ਅਤੇ ਸੈੱਲਫੋਨ ਪਲਾਨ ਬਦਲਣ ਜਾਂ ਰੱਦ ਕਰਨ ‘ਤੇ ਲੱਗਣ ਵਾਲੀਆਂ ਫੀਸਾਂ ਖਤਮ ਕਰ ਦਿੱਤੀਆਂ ਜਾਣਗੀਆਂ। ਇਸ ਕਦਮ ਨਾਲ Consumers ਨੂੰ ਆਪਣੇ Plans ‘ਤੇ ਵਧੇਰੇ ਨਿਯੰਤਰਣ ਮਿਲੇਗਾ ਅਤੇ ਉਹ ਬਿਨਾਂ ਅਣਚਾਹੇ ਖਰਚੇ ਦੇ ਬਿਹਤਰ Plan ਦੀ ਚੋਣ ਕਰ ਸਕਣਗੇ।
ਇਹ ਫੈਸਲਾ ਉਸ ਤੋਂ ਬਾਅਦ ਕੀਤਾ ਗਿਆ ਹੈ ਜਦੋਂ CRTC ਨੇ ਟੈਲੀਕਮਿਊਨੀਕੇਸ਼ਨ ਐਕਟ ਵਿੱਚ ਹਾਲ ਹੀ ਵਿੱਚ ਹੋਏ ਬਦਲਾਵਾਂ ਦੇ ਸੰਦਰਭ ਵਿੱਚ ਇੱਕ Public Hearing ਕਰਾਈ। CRTC ਦੀ ਚੇਅਰਪਰਸਨ ਅਤੇ ਸੀ.ਈ.ਓ. ਵਿਸਕੀ ਈਟਰਾਈਡਜ਼ ਨੇ ਕਿਹਾ, “ਅਸੀਂ ਕੈਨੇਡੀਅਨਾ ਨੂੰ ਉਨ੍ਹਾਂ ਦੀਆਂ ਇੰਟਰਨੈੱਟ ਅਤੇ ਸੈੱਲਫੋਨ ਸੇਵਾਵਾਂ ‘ਤੇ ਵਧੇਰੇ control ਦੇਣ ਲਈ ਕਾਰਵਾਈ ਕਰ ਰਹੇ ਹਾਂ। ਅੱਜ ਦੇ ਫੈਸਲੇ ਨਾਲ ਪਲਾਨ ਐਕਟੀਵੇਟ, ਬਦਲਣ ਜਾਂ ਰੱਦ ਕਰਨ ‘ਤੇ ਲੱਗਣ ਵਾਲੀਆਂ ਵਾਧੂ ਫੀਸਾਂ ਹਟਾ ਦਿੱਤੀਆਂ ਗਈਆਂ ਹਨ। ਇਹ Consumers ਨੂੰ ਬਿਹਤਰ ਡੀਲ ਚੁਣਨ ਦੀ ਆਜ਼ਾਦੀ ਦਿੰਦਾ ਹੈ।”
CRTC ਅਗਲੇ ਕੁਝ ਮਹੀਨਿਆਂ ਵਿੱਚ Consumers ਲਈ ਟੈਲੀਕਮਿਊਨੀਕੇਸ਼ਨ ਪਲਾਨਾਂ ਦੀ ਤੁਲਨਾ ਅਤੇ ਚੋਣ ਅਸਾਨ ਬਣਾਏਗਾ। ਇਸਦੇ ਨਾਲ ਹੀ ਇਹ Consumer Protection Codes—ਜਿਵੇਂ ਕਿ ਇੰਟਰਨੈੱਟ ਕੋਡ ਅਤੇ ਵਾਇਰਲੈੱਸ ਕੋਡ—ਨੂੰ ਹੋਰ ਮਜ਼ਬੂਤ ਬਣਾਉਂਦਾ ਹੈ, ਤਾਂ ਜੋ ਹਰ Consumers ਆਪਣੀਆਂ ਸੇਵਾਵਾਂ ਬਿਹਤਰ ਤਰੀਕੇ ਨਾਲ ਪ੍ਰਬੰਧਿਤ ਕਰ ਸਕੇ।