ਕੈਨੇਡਾ ਵਿੱਚ 84,000 ਨੌਕਰੀਆਂ ਦੇ ਘਟਣ ਨਾਲ 6.7% ਤੱਕ ਪਹੁੰਚਿਆ Unemployment Rate

Statistics Canada ਦੀ ਰਿਪੋਰਟ ਮੁਤਾਬਕ ਫਰਵਰੀ ਵਿੱਚ ਰੋਜ਼ਗਾਰ ਉਮੀਦ ਤੋਂ ਕਾਫੀ ਘੱਟ ਰਿਹਾ। ਦੇਸ਼ ਵਿੱਚ 84,000 ਨੌਕਰੀਆਂ ਦੇ ਘਟਣ ਨਾਲ ਬੇਰੁਜ਼ਗਾਰੀ ਦਰ 6.7 ਪ੍ਰਤੀਸ਼ਤ ਤੱਕ ਵਧ ਗਈ।

ਇਸ ਮਹੀਨੇ ਨੌਕਰੀਆਂ ਵਿੱਚ ਘਾਟ ਜ਼ਿਆਦਾਤਰ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ 25 ਤੋਂ 54 ਸਾਲ ਦੇ ਮਰਦਾਂ ਵਿੱਚ ਦੇਖੀ ਗਈ। ਘਾਟ ਮੁੱਖ ਤੌਰ ਤੇ ਫੁੱਲ-ਟਾਈਮ ਨੌਕਰੀਆਂ ਅਤੇ ਪ੍ਰਾਈਵੇਟ ਸੈਕਟਰ ਵਿੱਚ ਹੋਈ।

ਸਭ ਤੋਂ ਵੱਡੀ ਘਟਾ ਕਿਊਬੈਕ ਵਿੱਚ ਹੋਏ, ਜਿੱਥੇ 57,000 ਨੌਕਰੀਆਂ ਘੱਟ ਹੋਈਆਂ, ਅਤੇ ਬ੍ਰਿਟਿਸ਼ ਕੋਲੰਬੀਆ ਨੇ 20,000 ਨੌਕਰੀਆਂ ਗੁਆਈਆਂ। ਇਹ job loss ਜਨਵਰੀ ਵਿੱਚ 25,000 ਨੌਕਰੀਆਂ ਦੇ ਘਟਣ ਤੋਂ ਬਾਅਦ ਹੋਇਆ ਹੈ, ਜਿਸ ਨਾਲ ਪਿਛਲੇ ਸਾਲ ਦੇ ਰੋਜ਼ਗਾਰ ਵਾਧਿਆਂ ਵਿੱਚ ਕੁਝ ਹਿੱਸਾ ਘਟ ਗਿਆ।

ਆਰਥਿਕ ਮਾਹਿਰਾਂ ਦੀ ਰੀਟਰਸ ਪੋਲ ਦੇ ਅਨੁਸਾਰ, ਉਮੀਦ ਸੀ ਕਿ ਬੇਰੁਜ਼ਗਾਰੀ ਦਰ ਵਿੱਚ ਹਲਕਾ ਵਾਧਾ ਹੋਵੇਗਾ, ਅਤੇ 10,000 ਨੌਕਰੀਆਂ ਵਧਣ ਦੀ ਭਵਿੱਖਵਾਣੀ ਕੀਤੀ ਗਈ ਸੀ।

ਫਰਵਰੀ ਦੀਆਂ ਸਭ ਤੋਂ ਵੱਡੀਆਂ ਘਟਾਵਾਂ ਹੋਲਸੇਲ ਅਤੇ ਰੀਟੇਲ ਟਰੇਡ sector ਵਿੱਚ ਦਰਜ ਕੀਤੀਆਂ ਗਈਆਂ, ਜਦਕਿ producing sector, ਜਿਵੇਂ ਕਿ coonstruction ਅਤੇ ਮੈਨੂਫੈਕਚਰਿੰਗ ਵਿੱਚ ਵੀ ਨੌਕਰੀਆਂ ਘੱਟ ਹੋਈਆਂ ਹਨ

ਇਸ ਲੇਖ ਨੂੰ ਸਾਂਝਾ ਕਰੋ: