ਕੈਨੇਡਾ ਵਿੱਚ ਨਸ਼ੇ ਨਾਲ ਹੋਣ ਵਾਲੀ ਭਾਰੀ ਤਬਾਹੀ ਤੋਂ ਬਚਾਅ
ਕੈਨੇਡਾ ਵਿੱਚ ਨਸ਼ੇ ਨਾਲ ਹੋਣ ਵਾਲੀ ਵੱਡੀ ਤਬਾਹੀ ਰੋਕੀ ਗਈ ਹੈ RCMP ਨੇ ਐਲਾਨ ਕੀਤਾ ਹੈ ਕਿ “ਨੈਸ਼ਨਲ ਫੈਂਟਾਨੀਲ ਸਪ੍ਰਿੰਟ 2.0” ਮੁਹਿੰਮ ਦੌਰਾਨ 386 ਕਿਲੋਗ੍ਰਾਮ ਫੈਂਟਾਨੀਲ, 5,989 ਕਿਲੋਗ੍ਰਾਮ ਕੋਕੇਨ ਅਤੇ 1,708 ਕਿਲੋਗ੍ਰਾਮ ਮੈਥਾਮਫੈਟਾਮੀਨ ਜ਼ਬਤ ਕੀਤੇ ਗਏ।
ਇਸ ਦੌਰਾਨ ਹੀ 1,068 ਸਰਚ ਵਾਰੰਟ ਜਾਰੀ ਕੀਤੇ ਗਏ, 8,136 ਮੁਕਦਮੇ ਦਰਜ ਕੀਤੇ ਗਏ, 217 ਬੇਲ ਬ੍ਰੀਚਾਂ ਦੇ ਕੇਸ ਹੱਲ ਕੀਤੇ ਗਏ ਅਤੇ $13.46 ਮਿਲੀਅਨ ਨਕਦ ਰਕਮ ਬਰਾਮਦ ਕੀਤੀ ਗਈ ਹੈ
ਇਹ ਮੁਹਿੰਮ 20 ਮਈ ਤੋਂ 31 ਅਕਤੂਬਰ 2025 ਤੱਕ ਚੱਲੀ ਅਤੇ ਇਸ ਵਿੱਚ 21 ਕੈਨੇਡੀਅਨ ਕਾਨੂੰਨ ਅਮਲ ਕਰਨ ਵਾਲੀਆਂ ਏਜੰਸੀਆਂ ਅਤੇ ਸਰਕਾਰੀ ਸਾਥੀਆਂ ਨੇ ਭਾਗ ਲਿਆ।
ਇਹ ਕਾਰਵਾਈ Canadian Integrated Response to Organized Crime (CIROC) ਦੇ ਸਹਿਯੋਗ ਨਾਲ ਕੀਤੀ ਗਈ।
RCMP ਅਸਿਸਟੈਂਟ ਕਮਿਸ਼ਨਰ ਅਤੇ CIROC ਕੋ-ਚੇਅਰ Bonnie Ferguson ਨੇ ਕਿਹਾ, “ਸੰਯੁਕਤ ਤੌਰ ‘ਤੇ ਕੰਮ ਕਰਨਾ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਲਈ ਮਹੱਤਵਪੂਰਨ ਹੈ। ਅੱਜ ਦੇ ਨਤੀਜੇ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਕਈ ਕਾਨੂੰਨ ਅਮਲ ਕਰਨ ਵਾਲੇ ਮੈਂਬਰ, ਫੈਂਟਾਨੀਲ ਦੀ ਆਮਦਨੀ, ਉਤਪਾਦਨ ਅਤੇ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।