ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਲਿਫਟ ‘ਚ ਅਚਾਨਕ ਬੰਦ, 17 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ‘ਚ ਬੁੱਧਵਾਰ ਨੂੰ ਇੱਕ ਪਬਲਿਕ ਲਿਫਟ ‘ਚ ਤਕਨੀਕੀ ਨੁਕਸ ਅਤੇ ਰੱਖ-ਰਖਾਅ ‘ਚ ਕਥਿਤ ਲਾਪਰਵਾਹੀ ਕਾਰਨ ਅਚਾਨਕ ਕਰੀਬ 17 ਜਣੇ ਲਿਫਟ ਦੇ ਅੰਦਰ ਫਸ ਗਏ |

ਇਸ ਘਟਨਾ ਨੇ ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚਾ ਦਿੱਤੀ। ਇਸ ਦੌਰਾਨ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਅਤੇ ਐਡਵੋਕੇਟ ਰਾਹੁਲ ਸ਼ਰਮਾ ਦੀ ਸੂਝ-ਬੂਝ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਦੋਵਾਂ ਵਕੀਲਾਂ ਦੀ ਤੁਰੰਤ ਮੱਦਦ ਅਤੇ ਹਿੰਮਤ ਕਾਰਨ, ਲਿਫਟ ‘ਚ ਫਸੇ ਸਾਰੇ 17 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਰਾਹਤ ਦੀ ਗੱਲ ਹੈ ਕਿ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ, ਇਸ ਦੌਰਾਨ ਇੱਕ ਵੱਡਾ ਹਾਦਸਾ ਟਲ ਗਿਆ।

ਚਸ਼ਮਦੀਦਾਂ ਦੇ ਮੁਤਾਬਕ, ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ, ਤਾਂ ਸਥਿਤੀ ਗੰਭੀਰ ਹੋ ਸਕਦੀ ਸੀ। ਇਸ ਘਟਨਾ ਨੇ ਅਦਾਲਤੀ ਕੰਪਲੈਕਸ ‘ਚ ਲਿਫਟਾਂ ਦੇ ਰੱਖ-ਰਖਾਅ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।

ਇਸ ਲੇਖ ਨੂੰ ਸਾਂਝਾ ਕਰੋ: