ਅਬਟਸਫੋਰਡ ਦੇ Whatcom Road encampment ਨੂੰ 6 ਅਕਤੂਬਰ ਤੱਕ ਖਾਲੀ ਕਰਨ ਦੇ ਹੁਕਮ

ਬੀ.ਸੀ. ਸਰਕਾਰ ਨੇ ਅਬਟਸਫੋਰਡ ਦੇ ਸਾਬਕਾ Whatcom Road park and ride ’ਤੇ ਬਣੇ homeless encampment ਵਿੱਚ ਰਹਿ ਰਹੇ ਲੋਕਾਂ ਨੂੰ 6 ਅਕਤੂਬਰ ਤੱਕ ਥਾਂ ਖਾਲੀ ਕਰਨ ਲਈ ਕਿਹਾ ਹੈ। ਇਹ ਫੈਸਲਾ ਮਾਰਚ ਵਿੱਚ ਇਸ camp ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਆਇਆ ਹੈ, ਜਿਸ ਵਿੱਚ 69 ਸਾਲਾ Wayne Versfelt ਦੀ ਮੌਤ ਹੋ ਗਈ ਸੀ। Transportation Ministry ਵੱਲੋਂ camp ਵਿੱਚ ਰਹਿ ਰਹੇ ਕੁਝ ਲੋਕਾਂ ਨੂੰ letters ਭੇਜੇ ਗਏ ਹਨ। ਇਨ੍ਹਾਂ ਵਿੱਚ Darren Heath ਵੀ ਸ਼ਾਮਲ ਹੈ, ਜੋ disability benefits ਲੈਂਦਾ ਹੈ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਕਾਰ ਵਿੱਚ ਰਹਿ ਰਿਹਾ ਹੈ। Heath ਦਾ ਕਹਿਣਾ ਹੈ ਕਿ 2021 ਤੋਂ ਉਹ ਕਦੇ bus, ਕਦੇ motorhome ਅਤੇ ਹੁਣ ਕਾਰ ਵਿੱਚ ਰਹਿ ਰਿਹਾ ਹੈ ਅਤੇ ਉਸ ਨੂੰ ਨਹੀਂ ਪਤਾ ਕਿ ਹੁਣ ਉਹ ਕਿੱਥੇ ਜਾਵੇਗਾ। ਦੂਜੇ ਪਾਸੇ, camp ਵਿੱਚ ਰਹਿ ਰਹੇ Randy Rosteski ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਇੱਕ ਦਿਨ ਇਹ ਥਾਂ ਛੱਡਣੀ ਪਵੇਗੀ ਅਤੇ ਇਹ ਰਹਿਣ ਲਈ ਕੋਈ ਵਧੀਆ ਜਗ੍ਹਾ ਨਹੀਂ ਹੈ। Abbotsford City ਅਤੇ Mayor Ross Siemens ਲੰਮੇ ਸਮੇਂ ਤੋਂ ਸੂਬਾ ਸਰਕਾਰ ’ਤੇ camp ਬੰਦ ਕਰਨ ਅਤੇ ਇੱਥੇ ਰਹਿ ਰਹੇ ਲੋਕਾਂ ਲਈ housing support ਮੁਹੱਈਆ ਕਰਵਾਉਣ ਦਾ ਦਬਾਅ ਪਾ ਰਹੇ ਹਨ। Heath ਦਾ ਕਹਿਣਾ ਹੈ ਕਿ ਉਸ ਦੀ disability payment rent ਲਈ ਕਾਫ਼ੀ ਨਹੀਂ ਹੈ ਅਤੇ ਉਸ ਨੂੰ affordable housing ਦੀ ਲੋੜ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਸ ਨੂੰ ਅਜਿਹੀ housing ਨਹੀਂ ਚਾਹੀਦੀ ਜਿੱਥੇ ਉਸ ਦੀ ਪੁਰਾਣੀ ਨਸ਼ੇ ਦੀ ਆਦਤ ਮੁੜ ਸ਼ੁਰੂ ਹੋਣ ਦਾ ਖ਼ਤਰਾ ਹੋਵੇ।

ਇਸ ਲੇਖ ਨੂੰ ਸਾਂਝਾ ਕਰੋ: