ਵੈਨਕੂਵਰ ਪੁਲਿਸ ਵੱਲੋਂ 328 ਕਿਲੋ ਤੋਂ ਵੱਧ ਕੋਕੀਨ ਬਰਾਮਦ

ਵੈਨਕੂਵਰ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਆਪਣੇ ਇਤਿਹਾਸ ਵਿੱਚ ਇੱਕ ਵਾਰ ਵਿੱਚ ਕੋਕੀਨ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਮੁਤਾਬਕ ਕੁੱਲ 328 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤੀ ਗਈ ਹੈ। ਇਹ ਮਾਮਲਾ 21 ਜੁਲਾਈ ਨੂੰ ਸਾਹਮਣੇ ਆਇਆ, ਜਦੋਂ ਇੱਕ ਸਥਾਨਕ ਕੰਪਨੀ ਦੇ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਮੰਗਵਾਈਆਂ T-shirts ਦੇ ਡੱਬਿਆਂ ਵਿਚਕਾਰ ਨਸ਼ੀਲੇ ਪਦਾਰਥਾਂ ਨਾਲ ਭਰੇ 14 duffle bags ਮਿਲੇ। ਕੰਪਨੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੇ Drug Unit ਨਾਲ ਸਬੰਧਤ Sergeant Travis Fraser ਨੇ ਕਿਹਾ ਕਿ shipping container ਵਿੱਚ ਇਹ ਸਮਾਨ ਮਿਲਣ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਹੈਰਾਨ ਰਹਿ ਗਏ ਸਨ। ਜਾਂਚ ਮੁਤਾਬਕ ਇਹ container Honduras ਤੋਂ ਚੱਲਿਆ ਸੀ ਅਤੇ ਮਈ ਵਿੱਚ ਇੱਕ ਜਹਾਜ਼ ’ਤੇ ਲੋਡ ਕੀਤਾ ਗਿਆ ਸੀ। ਅਗਲੇ ਮਹੀਨੇ ਜਹਾਜ਼ Jamaica ਵਿੱਚ ਰੁਕਿਆ ਅਤੇ ਫਿਰ 5 ਜੁਲਾਈ ਨੂੰ Montreal ਪਹੁੰਚਿਆ। ਪੁਲਿਸ ਦਾ ਮੰਨਣਾ ਹੈ ਕਿ ਕੰਪਨੀ ਤੱਕ ਪਹੁੰਚਣ ਤੋਂ ਪਹਿਲਾਂ container ਵਿੱਚੋਂ ਕੋਕੀਨ ਕੱਢੀ ਜਾਣੀ ਸੀ, ਪਰ ਕਿਸੇ ਕਾਰਨ ਅਜਿਹਾ ਨਹੀਂ ਹੋਇਆ। ਮਾਮਲੇ ਦੀ ਜਾਂਚ ਵਿੱਚ ਅਮਰੀਕਾ ਦੀ Drug Enforcement Administration, Honduras ਅਤੇ Jamaica ਦੀਆਂ ਅਧਿਕਾਰੀਆਂ ਨਾਲ ਵੀ ਸਹਿਯੋਗ ਕੀਤਾ ਜਾ ਰਿਹਾ ਹੈ।

ਇਸ ਲੇਖ ਨੂੰ ਸਾਂਝਾ ਕਰੋ: