ਲੋਕਤੰਤਰ ਤੇ ਚੋਣ ਪ੍ਰਬੰਧਨ ‘ਤੇ ਇੰਡੀਆ ਇੰਟਰਨੈਸ਼ਨਲ ਕਾਨਫਰੰਸ ਕਰਵਾਈ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨਾਲ ਬੀਤੇ ਦਿਨ ਲੋਕਤੰਤਰ ਅਤੇ ਚੋਣ ਪ੍ਰਬੰਧਨ ‘ਤੇ ਇੰਡੀਆ ਇੰਟਰਨੈਸ਼ਨਲ ਕਾਨਫਰੰਸ (IICDEM) 2026 ਮੌਕੇ 32 ਚੋਣ ਪ੍ਰਬੰਧਨ ਸੰਸਥਾਵਾਂ (ਈਐਮਬੀਜ਼) ਦੇ ਮੁਖੀਆਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ।

ਇਨ੍ਹਾਂ ਦੁਵੱਲੀਆਂ ਬੈਠਕਾਂ ਦੌਰਾਨ ਵਿਸ਼ਵ ਪੱਧਰ ‘ਤੇ ਚੋਣ ਅਨੁਭਵਾਂ, ਬਿਹਤਰ ਅਭਿਆਸਾਂ ਅਤੇ ਨਵੀਨ ਪਹਿਲਕਦਮੀਆਂ ਬਾਰੇ ਖੁੱਲ੍ਹੀ ਚਰਚਾ ਕੀਤੀ। ਇਨ੍ਹਾਂ ਮੁਲਾਕਾਤਾਂ ਦਾ ਉਦੇਸ਼ ਚੋਣ ਪ੍ਰਬੰਧਨ ‘ਚ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲੋਕਤੰਤਰੀ ਸਹਿਯੋਗ ਨੂੰ ਹੁਲਾਰਾ ਦੇਣਾ ਸੀ।

ਇਸ ਵਿਚਾਰ-ਵਟਾਂਦਰੇ ਦੌਰਾਨ ਭਾਰਤ ਵੱਲੋਂ ਈਐਮਬੀਜ਼ ਨੂੰ ਉਨ੍ਹਾਂ ਦੇ ਘਰੇਲੂ ਕਾਨੂੰਨੀ ਢਾਂਚੇ ਮੁਤਾਬਕ ਆਪਣੇ ਸਬੰਧਤ ਦੇਸ਼ਾਂ ‘ਚ ਈਸੀਆਈ-ਨੈੱਟ ਵਰਗਾ ਤਕਨਾਲੋਜੀ ਪਲੇਟਫਾਰਮ ਵਿਕਸਤ ਕਰਨ ‘ਚ ਸਹਿਯੋਗ ਦੀ ਪੇਸ਼ਕਸ਼ ਕੀਤੀ। ਭਾਰਤ ਨੇ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਰਾਹੀਂ ਈਐਮਬੀਜ਼ ਦੇ ਚੋਣ ਅਧਿਕਾਰੀਆਂ ਨੂੰ ਸਿਖਲਾਈ ਸਹਾਇਤਾ ਦੇਣ ਦੀ ਪੇਸ਼ਕਸ਼ ਵੀ ਕੀਤੀ।

ਇਸ ਦੌਰਾਨ ਈਸੀਆਈ-ਨੈੱਟ ਡਿਜੀਟਲ ਪਲੇਟਫਾਰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਹਾ ਕਈ ਈਐਬੀਜ਼ ਨੇ ਆਪਣੇ ਦੇਸ਼ਾਂ ‘ਚ ਚੋਣ ਪ੍ਰਕਿਰਿਆਵਾਂ ਦੀ ਕੁਸ਼ਲਤਾ, ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਸਮਾਨ ਤਕਨੀਕੀ ਹੱਲ ਅਪਣਾਉਣ ਲਈ ਭਾਰਤ ਨਾਲ ਸਹਿਯੋਗ ‘ਚ ਡੂੰਘੀ ਦਿਲਚਸਪੀ ਦਿਖਾਈ।

ਇਨ੍ਹਾਂ ਬੈਠਕਾਂ ਨੇ ਲੋਕਤੰਤਰ ਅਤੇ ਚੋਣ ਸ਼ਾਸਨ ਦੇ ਭਵਿੱਖ ‘ਤੇ ਉੱਚ-ਪੱਧਰੀ ਆਲਮੀ ਸੰਵਾਦ ਲਈ ਢੁਕਵਾਂ ਮਾਹੌਲ ਸਥਾਪਤ ਕੀਤਾ। ਇਹ ਬੈਠਕ ਅੰਤਰਰਾਸ਼ਟਰੀ ਆਈਡੀਈਏ ਦੀ ਪ੍ਰਧਾਨਗੀ ਲਈ ਭਾਰਤ ਦੇ ਮੁੱਖ ਥੀਮ – “ਸਮੂਹਿਕ, ਸ਼ਾਂਤੀਪੂਰਨ ਅਤੇ ਟਿਕਾਊ ਸਮਾਜ ਲਈ ਲੋਕਤੰਤਰ” ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੀਆਂ। ਇਸਦੇ ਨਾਲ ਹੀ ਚੋਣ ਪ੍ਰਬੰਧਨ ਸੰਸਥਾਵਾਂ ਦੇ ਬਾਕੀ ਮੁਖੀਆਂ ਨਾਲ ਬੈਠਕਾਂ ਕੱਲ੍ਹ 23 ਜਨਵਰੀ ਨੂੰ ਹੋਣਗੀਆਂ।

ਇਹ ਦੁਵੱਲੀਆਂ ਬੈਠਕ ਮਾਰੀਸ਼ਸ, ਮੈਕਸੀਕੋ, ਇੰਡੋਨੇਸ਼ੀਆ, ਐਸਟੋਨੀਆ, ਬੋਤਸਵਾਨਾ, ਕੈਮਰੂਨ, ਭੂਟਾਨ, ਯੂਨਾਈਟਿਡ ਕਿੰਗਡਮ, ਚੈੱਕ ਗਣਰਾਜ, ਅਲਬਾਨੀਆ, ਗੁਆਨਾ, ਉਜ਼ਬੇਕਿਸਤਾਨ, ਫਿਜੀ, ਮਾਲਦੀਵਜ਼, ਪੁਰਤਗਾਲ, ਪੇਰੂ, ਫਿਲੀਪੀਨਜ਼, ਦੱਖਣੀ ਅਫਰੀਕਾ, ਟਿਊਨੀਸ਼ੀਆ, ਨਾਮੀਬੀਆ, ਮੰਗੋਲੀਆ, ਉਰੂਗਵੇ, ਸੰਯੁਕਤ ਰਾਜ ਅਮਰੀਕਾ, ਜ਼ੈਂਬੀਆ, ਜਾਰਜੀਆ, ਕਿਰਗਿਸਤਾਨ, ਸੂਰੀਨੇਮ, ਸੇਸ਼ੇਲਸ, ਸ਼੍ਰੀਲੰਕਾ, ਕਜ਼ਾਕਿਸਤਾਨ, ਨਾਈਜੀਰੀਆ ਅਤੇ ਆਇਰਲੈਂਡ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨਾਲ ਕੀਤੀਆਂ।

ਇਸ ਲੇਖ ਨੂੰ ਸਾਂਝਾ ਕਰੋ: