ਕੋਕੇਨ ਕਾਰੋਬਾਰ ਦਾ ਦੋਸ਼ੀ ਅਤੇ ਕੈਨੇਡੀਅਨ ਸਾਬਕਾ ਓਲੰਪਿਕ ਸਨੋਬੋਰਡਰ ਰਾਇਨ ਵੇਡਿੰਗ ਗ੍ਰਿਫਤਾਰ
ਕੈਨੇਡੀਅਨ ਸਾਬਕਾ ਓਲੰਪਿਕ ਸਨੋਬੋਰਡਰ ਰਾਇਨ ਵੇਡਿੰਗ, ਜੋ ਅਪਰਾਧਿਕ ਕੋਕੇਨ ਕਾਰੋਬਾਰ ਦੇ ਮੁਖੀ ਹੋਣ ਦਾ ਦੋਸ਼ੀ ਹੈ, ਉਸਨੂੰ ਮੈਕਸੀਕੋ ਸਿਟੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਮਰੀਕੀ ਅਟਾਰਨੀ ਜਨਰਲ ਪੈਮ ਬੋਂਡੀ ਅਤੇ FBI ਡਾਇਰੈਕਟਰ ਕੈਸ਼ ਪਟੇਲ ਨੇ ਪੁਸ਼ਟੀ ਕੀਤੀ ਕਿ ਵੇਡਿੰਗ, ਜਿਸ 'ਤੇ ਕਈ ਖੂਨੀ ਕਤਲਾਂ ਅਤੇ ਬਿਲੀਅਨ ਡਾਲਰ ਮੁੱਲ ਦੇ ਨਸ਼ੇ ਦੇ ਕਾਰੋਬਾਰ ਚਲਾਉਣ ਦੇ ਦੋਸ਼ ਹਨ,ਉਸਨੂੰ ਨੂੰ ਵੀਰਵਾਰ ਰਾਤ ਮੈਕਸੀਕੋ ਸਿਟੀ ਵਿੱਚ ਕਾਬੂ ਕੀਤਾ ਗਿਆ।
ਪਟੇਲ ਨੇ ਐਲਾਨ ਕਰਦਿਆਂ ਕਿਹਾ, “ਉਹ ਇੱਕ ਓਲੰਪਿਕ ਸਨੋਬੋਰਡਰ ਤੋਂ ਆਧੁਨਿਕ ਸਮੇਂ ਦਾ ਸਭ ਤੋਂ ਵੱਡਾ ਨਸ਼ੇ ਦਾ ਕਾਰੋਬਾਰੀ ਬਣ ਗਿਆ।”
ਵੇਡਿੰਗ ਤੋਂ ਪਹਿਲਾਂ FBI ਨੇ ਉਸਨੂੰ ਆਪਣੀ 10 most wanted fugitives ਦੀ ਲਿਸਟ ਵਿੱਚ ਸ਼ਾਮਲ ਕੀਤਾ ਸੀ। ਉਸਨੂੰ ਮੈਕਸੀਕੋ ਵਿੱਚ Sinaloa ਕਾਰਟੇਲ ਦੁਆਰਾ ਸੁਰੱਖਿਅਤ ਕੀਤਾ ਜਾ ਰਿਹਾ ਸੀ।
FBI ਅਨੁਸਾਰ, ਵੇਡਿੰਗ ਨੇ ਆਪਣੇ ਨਸ਼ੇ ਦੇ ਕਾਰੋਬਾਰ ਲਈ ਕੈਨੇਡਾ ਅਤੇ ਅਮਰੀਕਾ ਵਿੱਚ ਸਾਲਾਨਾ ਸੈਂਕੜੇ ਕਿਲੋ ਕੋਕੇਨ ਦੀ ਟਰਾਂਸਪੋਰਟ ਕੀਤੀ। ਉਸ ਦਾ ਇੱਕ ਸਾਥੀ ਐਂਡਰੂ ਕਲਾਰਕ 2024 ਵਿੱਚ ਗ੍ਰਿਫਤਾਰ ਹੋ ਚੁੱਕਾ ਹੈ।
ਉਸ ਦੇ ਕ੍ਰਿਮਿਨਲ ਕਾਰਜਾਂ ਵਿੱਚ ਓਨਟਾਰਿਓ ਵਿੱਚ ਕੁਝ ਕਤਲ, ਕੋਲੰਬੀਆ ਵਿੱਚ ਗਵਾਹ ਦੀ ਹੱਤਿਆ ਅਤੇ ਅਨੇਕ ਨਸ਼ੇ ਦੀਆਂ ਖੇਪਾਂ ਸ਼ਾਮਲ ਹਨ। FBI ਅਨੁਸਾਰ, ਵੇਡਿੰਗ ਦੇ ਸੰਪਰਕ ਵਿੱਚ ਰਹੇ ਘੱਟੋ-ਘੱਟ 9 ਹੋਰ ਕੈਨੇਡੀਅਨ ਵੀ ਗ੍ਰਿਫਤਾਰ ਕੀਤੇ ਗਏ।
ਵੇਡਿੰਗ ਅਤੇ ਕਲਾਰਕ ਦੇ ਪੀੜਤਾਂ ਵਿੱਚ ਇੱਕ ਭਾਰਤੀ couple ਜਗਤਾਰ ਸਿੰਘ ਸਿੱਧੂ ਅਤੇ ਹਰਭਜਨ ਕੌਰ ਸਿੱਧੂ ਵੀ ਸ਼ਾਮਲ ਹਨ, ਜੋ ਨਵੰਬਰ 2023 ਵਿੱਚ ਕੈਲੇਡਨ ਵਿੱਚ ਗਲਤ ਪਛਾਣ ਦੇ ਮਾਮਲੇ ਵਿੱਚ ਗੋਲੀਆਂ ਮਾਰੀਆਂ ਜਾਣ ਕਾਰਨ ਮਾਰੇ ਗਏ ਸਨ ਅਤੇ ਉਨ੍ਹਾਂ ਦੀ 28 ਸਾਲਾ ਧੀ ਦੀ ਜਾਨ ਬਚ ਗਈ ਸੀ ।