ਬਰਨਬੀ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ
ਬਰਨਬੀ ਵਿੱਚ ਵੀਰਵਾਰ ਸ਼ਾਮ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਕਾਰਨ ਕਈ ਸੜਕਾਂ ਬੰਦ ਕਰਨੀ ਪਈਆਂ।
ਬਰਨਬੀ RCMP ਨੂੰ ਸ਼ਾਮ 5:30 ਵਜੇ ਤੋਂ ਪਹਿਲਾਂ Canada Way ਅਤੇ Boundary Road ਨੇੜੇ ਗੋਲੀਆਂ ਚਲਣ ਦੀ ਸੂਚਨਾ ਮਿਲੀ। ਮੌਕੇ ’ਤੇ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਮਿਲਿਆ, ਜਿਸ ਦੀ ਥਾਂ ’ਤੇ ਹੀ ਮੌਤ ਹੋ ਗਈ। ਮਾਮਲੇ ਦੀ ਜਾਂਚ ਹੁਣ IHIT ਕਰ ਰਹੀ ਹੈ।
ਪੁਲਿਸ ਕਹਿੰਦੀ ਹੈ ਕਿ ਇਹ ਟਾਰਗਿਟਡ ਗੋਲੀਬਾਰੀ ਸੀ ਅਤੇ ਜਨਤਾ ਲਈ ਕੋਈ ਹੋਰ ਖਤਰਾ ਨਹੀਂ। ਇਸੇ ਸਮੇਂ Deer Lake Park ਨੇੜੇ ਇੱਕ ਵਾਹਨ ਨੂੰ ਅੱਗ ਲੱਗਣ ਦੀ ਰਿਪੋਰਟ ਵੀ ਮਿਲੀ, ਜਿਸ ਨਾਲ ਸੰਭਾਵਿਤ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਗਵਾਹਾਂ ਅਤੇ ਡੈਸ਼ਕੈਮ ਜਾਂ CCTV ਫੁਟੇਜ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਸ਼ੁੱਕਰਵਾਰ ਸਵੇਰੇ ਤੱਕ ਇਲਾਕੇ ਦੀਆਂ ਸੜਕਾਂ ਮੁੜ ਖੋਲ੍ਹ ਦਿੱਤੀਆਂ ਗਈਆਂ।
ਇਸ ਲੇਖ ਨੂੰ ਸਾਂਝਾ ਕਰੋ: