ਡਾਕਟਰ ਅਤੇ ਹਸਪਤਾਲ ਵਿਚਕਾਰ ਬਣੀ ਸਹਿਮਤੀ

ਇੱਕ ਐਮਰਜੈਂਸੀ ਰੂਮ ਡਾਕਟਰ, ਡਾ. ਕੇਟਲਿਨ ਸਟਾਕਟਨ, ਜਿਸਨੇ ਫਰੇਜ਼ਰ ਹੈਲਥ ਖਿਲਾਫ਼ ਬੁਲਿੰਗ ਅਤੇ ਅਸੁਰੱਖਿਅਤ ਹਾਲਾਤਾਂ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਸੀ, ਹੁਣ ਹੈਲਥ ਅਥਾਰਟੀ ਨਾਲ ਸਹਿਮਤੀ 'ਤੇ ਪਹੁੰਚ ਗਈ ਹੈ।

ਸਟਾਕਟਨ ਨੇ ਕਿਹਾ ਕਿ ਉਹ ਮਹਿਸੂਸ ਕਰ ਰਹੀ ਹੈ ਕਿ ਹੁਣ ਉਸਨੂੰ ਸੁਣਿਆ ਅਤੇ ਸਮਝਿਆ ਗਿਆ ਹੈ ।

ਡਾ. ਸਟਾਕਟਨ ਨੇ ਸਾਲ 2025 ਦੀ ਸ਼ੁਰੂਆਤ ਵਿੱਚ ਫਰੇਜ਼ਰ ਹੈਲਥ ਖਿਲਾਫ਼ wrongful dismissal ਦਾ ਮਾਮਲਾ ਦਰਜ ਕੀਤਾ ਸੀ।

ਉਹ ਦਾਅਵਾ ਕਰ ਰਹੀ ਸੀ ਕਿ ਨਵੰਬਰ 2024 ਵਿੱਚ ਇਗਲ ਰਿਜ਼ ਹਸਪਤਾਲ ‘ਚ ਓਵਰਕ੍ਰਾਉਡਿੰਗ ਕਾਰਨ ER ਬੈੱਡਸ ਬੰਦ ਹੋ ਰਹੇ ਸਨ, ਇਸ ਬਾਰੇ ਇੱਕ ਸਾਇਨ ਲਗਾਉਣ ‘ਤੇ ਹੈਲਥ ਅਥਾਰਟੀ ਨੇ ਉਸਦੇ ਖਿਲਾਫ਼ ਕਾਰਵਾਈ ਕੀਤੀ। ਉਸਦੇ ਮੁਤਾਬਕ, ਕੰਮ ਦੇ ਅਸੁਰੱਖਿਅਤ ਹਾਲਾਤ ਅਤੇ ਘੱਟ ਸਟਾਫਿੰਗ ਕਾਰਨ ਮਰੀਜ਼ਾਂ ਦੀ ਦੇਖਭਾਲ ਵੀ ਠੀਕ ਨਹੀਂ ਸੀ।

ਸਟਾਕਟਨ ਨੇ ਕਿਹਾ ਕਿ ਇਹ ਮਾਮਲਾ ਮਰੀਜ਼ਾਂ ਦੀ ਸੁਰੱਖਿਆ ਅਤੇ ਹੈਲਥ-ਕੇਅਰ ਸਿਸਟਮ ਨੂੰ ਸੁਧਾਰਨ ਲਈ ਵਕੀਲ ਕਰਨ ਬਾਰੇ ਸੀ। ਉਹ ਹੁਣ ਲਾਇਨਜ਼ ਗੇਟ ਹਸਪਤਾਲ ਵਿੱਚ ER ਡਾਕਟਰ ਵਜੋਂ ਕੰਮ ਕਰ ਰਹੀ ਹੈ, ਜਿੱਥੇ ਉਸਦਾ ਤਜਰਬਾ ਫਰੇਜ਼ਰ ਹੈਲਥ ਨਾਲੋਂ ਕਾਫ਼ੀ ਵਧੀਆ ਰਿਹਾ ।

ਫਰੇਜ਼ਰ ਹੈਲਥ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਲਈ ਸੁਰੱਖਿਅਤ ਵਰਕਬਪਲੇਸ ਬਣਾਉਣ ਅਤੇ ਜਿਹੜੇ ਲੋਕ ਚਿੰਤਾ ਵਿਅਕਤ ਕਰਦੇ ਹਨ ਉਹਨਾਂ ਦੀ ਸੁਣਵਾਈ ਯਕੀਨੀ ਬਣਾਉਣ ਵੱਲ ਵਚਨਬੱਧ ਹੈ।

Share this article: