ਕਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਸਮਝੌਤੇ ਦੀਆਂ ਸੰਭਾਵਨਾਵਾਂ

ਸਿਆਸੀ ਰਿਪੋਰਟਾਂ ਦੇ ਅਨੁਸਾਰ, ਅਗਲੇ ਸਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ CUSMA (Canada-United States-Mexico Agreement) ਤੋਂ ਪਿੱਛ ਹਟਣ ਦਾ ਫੈਸਲਾ ਕਰ ਸਕਦੇ ਹਨ।


Politico ਨੇ ਇਹ ਜਾਣਕਾਰੀ ਅਮਰੀਕੀ ਟਰੇਡ ਰਿਪ੍ਰੇਜ਼ੈਂਟੇਟਿਵ ਜੇਮਿਸਨ ਗਰੀਅਰ ਦੇ ਹਵਾਲੇ ਨਾਲ ਦਿੱਤੀ। ਗਰੀਅਰ ਨੇ ਕਿਹਾ ਕਿ ਟਰੰਪ ਸਿਰਫ ਉਹੀ ਸੌਦੇ ਚਾਹੁੰਦੇ ਹਨ ਜੋ “ਚੰਗੇ ਸੌਦੇ” ਹੋਣ, ਅਤੇ ਇਸੀ ਲਈ CUSMA ਵਿੱਚ ਇੱਕ ਸਮੀਖਿਆ ਅਵਧੀ ਸ਼ਾਮਲ ਕੀਤੀ ਗਈ ਸੀ, ਤਾਂ ਜੋ ਜ਼ਰੂਰਤ ਪੈਣ ‘ਤੇ ਇਸਦੀ ਦੁਬਾਰਾ ਜਾਂਚ, ਸੋਧ ਜਾਂ ਖਤਮ ਕਰਨ ਦਾ ਵਿਕਲਪ ਹੋਵੇ।


ਗਰੀਅਰ ਨੇ ਇਹ ਵੀ ਦੱਸਿਆ ਕਿ ਇਸ ਹਫ਼ਤੇ ਉਹ ਟਰੰਪ ਨਾਲ ਗੱਲ ਕਰ ਰਹੇ ਸਨ ਕਿ ਕੀ ਕੈਨੇਡਾ ਅਤੇ ਮੈਕਸਿਕੋ ਨਾਲ ਵੱਖਰੇ ਵੱਖਰੇ ਸੌਦੇ ਕਰ ਕੇ CUSMA ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਟਰੰਪ ਨੇ ਕਿਹਾ ਕਿ CUSMA, ਜਿਸਦੀ ਜਲਦੀ ਸਮੀਖਿਆ ਹੋਣੀ ਹੈ, ਜਾਂ ਤਾਂ ਖਤਮ ਹੋ ਜਾਵੇਗੀ ਜਾਂ ਕਿਸੇ ਨਵੇਂ ਸੌਦੇ ‘ਤੇ ਸਹਿਮਤੀ ਹੋਵੇਗੀ। ਯਾਦ ਰਹੇ ਕਿ USMCA, ਜੋ 2020 ਵਿੱਚ ਨਾਰਥ ਅਮਰੀਕਨ ਫ਼ਰੀ ਟਰੇਡ ਅਗਰੀਮੈਂਟ (NAFTA) ਦੀ ਥਾਂ ਲੈਕੇ, ਟਰੰਪ ਦੀ ਪਹਿਲੀ ਟਰਮ ਦੌਰਾਨ ਤਿਆਰ ਹੋਇਆ ਸੀ ਅਤੇ ਇਸ ਵਿੱਚ ਤਿੰਨੋਂ ਦੇਸ਼ਾਂ ਲਈ ਛੇ ਸਾਲ ਬਾਅਦ ਸਾਂਝੀ ਸਮੀਖਿਆ ਕਰਨ ਦੀ ਸ਼ਰਤ ਹੈ।

Share this article: