ਰਾਜਪਾਲ ਨੇ ਰਾਤੋਂ-ਰਾਤ ਲਿਆ ਵੱਡਾ ਫੈਸਲਾ, ਬਦਲਿਆ ਗਿਆ ਰਾਜ ਭਵਨ ਦਾ ਨਾਮ

ਕੇਂਦਰ ਸਰਕਾਰ  ਦੀ ਅਪੀਲ ਤੋਂ ਬਾਅਦ, ਪੰਜਾਬ ਦੇ ਰਾਜਪਾਲ ਨੇ ਹੁਣ ਰਾਜ ਭਵਨ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਹੈ। ਪੰਜਾਬ ਦੇ ਰਾਜਪਾਲ ਨੇ ਰਾਜ ਭਵਨ ਦਾ ਨਾਮ ਬਦਲ ਕੇ ‘ਲੋਕ ਭਵਨ ਪੰਜਾਬ’ ਕਰ ਦਿੱਤਾ ਹੈ।

ਇਸ ਸਬੰਧ ਵਿੱਚ ਪੰਜਾਬ ਦੇ ਰਾਜਪਾਲ  ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੀਮੋ ਨੰਬਰ 7/10/2025 (ਭਾਗ)-ਐਮ ਐਂਡ ਜੀ, ਮਿਤੀ 25 ਨਵੰਬਰ, 2025 ਰਾਹੀਂ ਪ੍ਰਾਪਤ ਪੱਤਰ ‘ਤੇ ਵਿਚਾਰ ਕਰਨ ਤੋਂ ਬਾਅਦ, ਪੰਜਾਬ ਦੇ ਰਾਜਪਾਲ ਨੇ ‘ਰਾਜ ਭਵਨ, ਪੰਜਾਬ’ ਦਾ ਨਾਮ ਤੁਰੰਤ ਪ੍ਰਭਾਵ ਨਾਲ ‘ਲੋਕ ਭਵਨ, ਪੰਜਾਬ’ ਕਰਨ ਦਾ ਫੈਸਲਾ ਕੀਤਾ ਹੈ। ਇਹ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਲਾਗੂ ਕਰਦੇ ਹੋਏ, ਕੋਲਕਾਤਾ ਦੇ ਰਾਜ ਭਵਨ ਦਾ ਨਾਮ ਬਦਲ ਕੇ ‘ਲੋਕ ਭਵਨ’ ਕਰ ਦਿੱਤਾ ਸੀ।

Share this article: