ਦੁਬਈ ਵਿਚ ਡਰੋਨ ਹਮਲੇ 'ਚ ਪਿੰਡ ਮਜਾਰਾ ਦੇ ਵਿਅਕਤੀ ਦੀ ਮੌਤ
ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ 'ਚ ਪੈਂਦੇ ਪਿੰਡ ਮਜਾਰਾ ਦੇ ਵਿਅਕਤੀ ਦੀ ਦੁਬਈ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮਜਾਰਾ ਦਾ ਵਿਅਕਤੀ ਜਸਵਿੰਦਰ ਸਿੰਘ ਉਰਫ਼ ਸ਼ਾਮੀਂ ਤਿੰਨ ਮਹੀਨੇ ਪਹਿਲਾਂ ਹੀ ਰੁਜ਼ਗਾਰ ਲਈ ਦੁਬਈ ਗਿਆ ਸੀ, ਉੱਥੇ ਉਹ ਟਰਾਲਾ ਚਲਾਉਂਦਾ ਸੀ।
ਗੱਡੀ ਵਿਚ ਆਈ ਖ਼ਰਾਬੀ ਕਾਰਨ ਉਨ੍ਹਾਂ ਨੂੰ ਆਪਣਾ ਟਰਾਲਾ ਰੋਕਣਾ ਪਿਆ। ਇਸ ਦੌਰਾਨ ਹੋਏ ਡਰੋਨ ਹਮਲੇ ਕਾਰਨ ਉਸ ਦੀ ਜਾਨ ਚਲੀ ਗਈ। ਅੱਜ ਦੁਬਈ ਤੋਂ ਉਸ ਦੀ ਲਾਸ਼ ਪਹੁੰਚਣ 'ਤੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਬਹੁਤ ਹੀ ਗਮਗੀਨ ਮਾਹੌਲ ਵਿਚ ਕੀਤਾ ਗਿਆ। ਉਹ ਆਪਣੇ ਪਿੱਛੇ ਬਿਰਧ ਮਾਤਾ, ਪਤਨੀ, ਬੇਟਾ ਤੇ ਬੇਟੀ ਛੱਡ ਗਏ ਹਨ।
ਇਸ ਲੇਖ ਨੂੰ ਸਾਂਝਾ ਕਰੋ: