ਬਰੁਕਫੀਲਡ ਸਕੂਲ ਦੀ ਪ੍ਰਿੰਸੀਪਲ ਨੇ ਮਹਿਲਾ ਇੰਸਪੈਕਟਰ ਨਾਲ ਕੀਤੀ ਬਦਤਮੀਜ਼ੀ

ਕੁਰਾਲੀ ਦੇ ਨਾਲ ਲੱਗਦੇ ਸਿਸਵਾਂ ਰੋਡ ’ਤੇ ਬਰੁਕਫੀਲਡ ਸਕੂਲ ਵਿੱਚ ਜਦੋਂ ਇਕ ਲੇਡੀਜ਼ ਇੰਸਪੈਕਟਰ ਅਤੇ ਉਸ ਦੇ ਪਤੀ ਵੱਲੋਂ ਆਪਣੇ ਬੱਚੇ ਦਾ ਕਲਾਸ ਸੈਕਸ਼ਨ ਬਦਲਣ ਲਈ ਬੇਨਤੀ ਕਰਨ ਲਈ ਪਹੁੰਚ ਕੀਤੀ ਤਾਂ ਸਕੂਲ ਸਟਾਫ਼ ਵੱਲੋਂ ਉਨ੍ਹਾਂ ਨੂੰ ਆਈ ਗਈ ਨਹੀਂ ਦਿੱਤੀ ਗਈ । ਉਨ੍ਹਾਂ ਵੱਲੋਂ ਪ੍ਰਿੰਸੀਪਲ ਨਾਲ ਗੱਲ ਕਰਨ ’ਤੇ ਸੈਕਸ਼ਨ ਬਦਲਣ ਲਈ ਮਨ੍ਹਾਂ ਕਰ ਦਿੱਤਾ ਗਿਆ ਪਰੰਤੂ ਸਕੂਲ ਦਾ ਮੁੱਖ ਸਕਿਉਰਿਟੀ ਅਫਸਰ ਇੰਸਪੈਕਟਰ ਦਾ ਜਾਣਕਾਰ ਸੀ ਉਹ ਜਾਣ ਲੱਗੇ ਉਹਨਾਂ ਦਾ ਨੰਬਰ ਲੈਣ ਲੱਗੇ ਤਾਂ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਇੰਸਪੈਕਟਰ ਨੂੰ ਬਾਂਹ ਤੋਂ ਫੜ ਕੇ ਉਹਨਾਂ ਦੇ ਦਫ਼ਤਰ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਇੰਸਪੈਕਟਰ ਵੱਲੋਂ ਪੱਤਰਕਾਰਾਂ ਨੂੰ ਬੁਲਾ ਕੇ ਸਕੂਲ ਪ੍ਰਿੰਸੀਪਲ ਦੀ ਇਸ ਬਤਮੀਜੀ ਬਾਰੇ ਲੋਕਾਂ ਨੂੰ ਦੱਸਣ ਲਈ ਬੁਲਾਇਆ ਕਿ ਸਕੂਲ ਵਿੱਚ ਜਦੋਂ ਇਕ ਇੰਸਪੈਕਟਰ ਰੈਂਕ ਦੀ ਲੇਡੀਜ਼ ਦੀ ਕਦਰ ਨਹੀਂ ਤਾਂ ਆਮ ਲੋਕਾਂ ਨੂੰ ਇਹ ਕਿ ਸਮਜਦੇ ਹੋਣਗੇ।

ਉਥੇ ਪਹੁੰਚੇ ਲੋਕਾਂ ਅਤੇ ਸਮਾਜ ਸੇਵੀ ਹਰਮੇਸ਼ ਸਿੰਘ ਬੜੋਦੀ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹ ਅਤੇ ਲੋਕਾਂ ਨੇ ਦੱਸਿਆ ਕਿ ਸਕੂਲ ਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਹਨ ਅਤੇ ਇੱਕ ਹੀ ਦੁਕਾਨ ਉਤੇ ਮਿਲਦੀਆਂ ਹਨ। ਇੱਕ ਹੀ ਦੁਕਾਨ ਉੱਤੇ ਮਿਲਣ ਦਾ ਕਾਰਨ ਕੀ ਹੈ ਕਿ ਸਕੂਲ ਦੀ ਕੋਈ ਮਿਲੀਭੁਗਤ ਨਾਲ ਇਕ ਹੀ ਦੁਕਾਨ ਉੱਤੇ ਕਿਤਾਬਾਂ ਮਿਲਦੀਆਂ ਹਨ । ਜੇਕਰ ਇਸ ਤਰ੍ਹਾਂ ਦਾ ਕੁਝ ਹੈ ਤਾਂ ਡੀ.ਈ.ਓ. ਮੋਹਾਲੀ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਉਤੇ ਐਕਸ਼ਨ ਲੈਣ ਅਤੇ ਕਿਤਾਬਾਂ ਵੇਚਣ ਵਾਲੇ ਅਤੇ ਸਕੂਲ ਉਤੇ ਬਣਦੀ ਕਾਰਵਾਈ ਕਰਨ।  ਜਦੋਂ ਇਸ ਸਬੰਧੀ ਸਕੂਲ ਪ੍ਰਿੰਸੀਪਲ ਅਤੇ ਸਟਾਫ਼ ਨੂੰ ਪੁੱਛ ਗਿਆ ਤਾਂ ਉਹਨਾਂ ਵੱਲੋ ਕਿਹਾ ਗਿਆ ਕਿ ਅਜਿਹਾ ਕੁਝ ਵੀ ਨਹੀਂ ਹੈ । ਖ਼ਬਰ ਲਿਖੇ ਜਾਣ ਤੱਕ ਇੰਸਪੈਕਟਰ ਤੇ ਸਕੂਲ ਵਿਚਾਲੇ ਕੁਝ ਵੀ ਸਹਿਮਤੀ ਨਹੀਂ ਬਣੀ ਸੀ।

ਇਸ ਲੇਖ ਨੂੰ ਸਾਂਝਾ ਕਰੋ: