ਭਿੰਡੀਸੈਦਾਂ ਗ੍ਰਨੇਡ ਹਮਲੇ ਮਾਮਲੇ 'ਚ ਪੁੱਛਗਿਛ ਕਰਨ ਪਹੁੰਚੀ ਪੁਲਿਸ ਪਾਰਟੀ ’ਤੇ ਚੱਲੇ ਇੱਟਾਂ ਰੋੜੇ

 ਪਿਛਲੇ ਦਿਨੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਥਾਣਾ ਭਿੰਡੀ ਸੈਦਾਂ ਵਿਖੇ ਰਾਤ ਸਮੇਂ ਹੋਏ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਆਏ ਮਨਜੀਤ ਸਿੰਘ ਕੋਲੋਂ ਪੁੱਛਗਿੱਛ ਕਰਨ ਗਈ ਪੁਲਿਸ ਪਾਰਟੀ ’ਤੇ ਕੁਝ ਵਿਅਕਤੀਆਂ ਵਲੋਂ ਇੱਟਾਂ ਰੋੜੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਬ-ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮਨਜੀਤ ਸਿੰਘ ਕੋਲੋਂ ਪੁਛਗਿੱਛ ਕਰਨ ਲਈ ਉਨ੍ਹਾਂ ਦੇ ਘਰ ਗਈ ਤਾਂ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਦਾ ਘਿਰਾਓ ਕੀਤਾ ਗਿਆ ਅਤੇ ਕੁਝ ਵਿਅਕਤੀ ਕੋਠੇ ’ਤੇ ਚੜ੍ਹ ਕੇ ਪੁਲਿਸ ਪਾਰਟੀ ’ਤੇ ਇੱਟਾਂ ਰੋੜੇ ਚਲਾਉਣ ਲੱਗ ਪਏ I ਇਸ ਤੋਂ ਇਲਾਵਾ ਮਨਜੀਤ ਕੌਰ, ਰਾਜ ਕੌਰ ਤੇ ਹੋਰ ਵਿਅਕਤੀ ਮਨਜੀਤ ਸਿੰਘ ਨੂੰ ਧੱਕੇ ਨਾਲ ਪੁਲਿਸ ਕੋਲੋਂ ਛੁਡਵਾ ਕੇ ਭੱਜ ਗਏ I ਇਸ ਮਾਮਲੇ ਸਬੰਧੀ ਥਾਣਾ ਭਿੰਡੀ ਸੈਦਾਂ ਪੁਲਿਸ ਵਲੋਂ ਮਨਜੀਤ ਸਿੰਘ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ

ਇਸ ਲੇਖ ਨੂੰ ਸਾਂਝਾ ਕਰੋ: