ਬਠਿੰਡਾ: ਦੇਹ ਵਪਾਰ ਦਾ ਧੰਦਾ ਅਤੇ ਨਸ਼ੇ ਦੀ ਸਪਲਾਈ ਕਰਦੇ ਹੋਏ ਅੱਠ ਵਿਅਕਤੀ ਕਾਬੂ

ਬਠਿੰਡਾ ਡੀਐਸਪੀ ਅੰਮ੍ਰਿਤਪਾਲ ਸਿੰਘ ਪਾਰਟੀ ਨੇ ਪ੍ਰੈਸ ਕਾਨਫਰਸ ਕਰਦੇ ਕਿਹਾ ਹੈ ਕਿ ਸਾਡੀ ਥਾਣਾ ਕੋਤਵਾਲੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਹੋਟਲਾਂ ਦੀ ਚੈਕਿੰਗ ਮਾੜੇ ਅਨਸਰਾਂ ਖਿਲਾਫ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਐਲਜਰ ਨਾਮ ਦਾ ਹੋਟਲ ਵਿੱਚ ਸਾਡੀਆਂ ਵੱਖ ਵਖ ਟੀਮਾਂ ਹੋਟਲ ਦੀ ਚੈਕਿੰਗ ਕਰ ਰਹੀ ਸੀ ਤਾਂ ਉਸ ਵਿੱਚ ਕੁਝ ਕੁੜੀਆਂ ਮਿਲੀਆਂ ਅਤੇ ਪੁੱਛ ਪੜਤਾਲ ਸ਼ੁਰੂ ਕੀਤੀ ਗੀਤਾ ਜਾਣਕਾਰੀ ਸਾਹਮਣੇ ਹਾਸਲ ਹੋਈ ਕਿ ਇਸ ਹੋਟਲ ਦੇ ਵਿੱਚ ਜੋ ਲੋਕ ਹਨ ਇਹਨਾਂ ਵਿੱਚੋਂ ਦੋ ਸਕੇ ਭਰਾ ਹਨ ਉਹ ਹੋਟਲ ਚਲਾ ਰਹੇ ਹਨ ਅਤੇ ਕੁਝ ਲੋਕ ਹੋਰ ਸ਼ਾਮਿਲ ਹਨ ਅਤੇ ਇਹ ਕੁੜੀਆਂ ਨੂੰ ਨਸ਼ਾ ਦੇ ਕੇ ਉਹਨਾਂ ਤੋਂ ਦੇ ਵਪਾਰ ਦਾ ਧੰਦਾ ਕਰਾਉਂਦੇ ਸਨ। 

ਇਸ ਪੂਰੇ ਧੰਦੇ ਵਿੱਚ ਕੁੱਲ 8 ਲੋਕ ਸ਼ਾਮਲ ਹਨ ਜਿਨਾਂ ਦੇ ਖਿਲਾਫ ਸਾਡੇ ਵੱਲੋਂ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਹਨਾਂ 8 ਵਿੱਚ, ਸਚਿਨ ਉਰਫ ਕਾਕੂ ਕੋਲ ਇੱਕ ਮੋਬਾਈਲ ਫੋਨ 90 ਕੈਪਸੂਲ ਸਿਗਨੇਚਰ ਬਰਾਮਦ ਕੀਤੇ ਹਨ, ਗੁਰਮੀਤ ਸਿੰਘ ਉਰਫ ਮੋਲੀ ਕੋਲ ਇੱਕ ਮੋਬਾਇਲ ਫੋਨ 90 ਕੈਪਸੂਲ ਸਿਗਨੇਚਰ ਦੇ ਬਰਾਮਦ ਕੀਤੇ ਹਨ, ਨਰਿੰਦਰ ਸਿੰਘ ਕੋਲ 2100 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ, ਮਨੀ ਕੁਮਾਰ ਕੋਲ 1200 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ। ਡੀ ਐਸ ਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਜੋ ਲੜਕੀਆਂ ਸਨ ਉਹਨਾਂ ਨੂੰ ਇਹਨਾਂ ਦੇ ਜਾਲ ਵਿੱਚੋਂ ਛੁੜਾ ਕੇ ਮਾਪਿਆਂ ਹਵਾਲੇ ਕੀਤਾ ਹੈ।

ਇਸ ਲੇਖ ਨੂੰ ਸਾਂਝਾ ਕਰੋ: