ਫੋਰਡ ਕੰਪਨੀ ਵੱਲੋਂ ਹਜ਼ਾਰਾਂ ਵਾਹਨ ਰੀਕਾਲ
ਕੈਨੇਡਾ ਵਿੱਚ 30,000 ਤੋਂ ਵੱਧ ਮਸ਼ਹੂਰ SUV ਅਤੇ ਟਰੱਕਾਂ ਨੂੰ ਸੁਰੱਖਿਆ ਖ਼ਤਰਿਆਂ ਦੇ ਕਾਰਨ ਵਾਪਸ ਮੰਗਾਇਆ ਗਿਆ ਹੈ, ਜਿਨ੍ਹਾਂ ਬਾਰੇ ਆਟੋਮੋਬਾਈਲ ਕੰਪਨੀਆਂ ਕਹਿੰਦੀ ਹਨ ਕਿ ਇਹ ਦੁਰਘਟਨਾ ਦੇ ਖਤਰੇ ਨੂੰ ਵਧਾ ਸਕਦੇ ਹਨ।
ਟਰਾਂਸਪੋਰਟ ਕੈਨੇਡਾ ਨੇ ਇਸ ਹਫ਼ਤੇ 20,521 Ford Escape ਮਾਡਲਾਂ (2020, 2021, 2022 ਅਤੇ 2025) ਲਈ ਰਿਕਾਲ ਜਾਰੀ ਕੀਤਾ ਹੈ, ਕਿਉਂਕਿ ਕੁਝ ਵਾਹਨਾਂ ਵਿੱਚ ਲਿਫ਼ਟਗੇਟ ਦੇ ਹਿੰਜ ਕਵਰ ਠੀਕ ਤਰੀਕੇ ਨਾਲ ਨਹੀਂ ਲੱਗੇ ਹੋਏ, ਜਿਨ੍ਹਾਂ ਦੇ ਢਿੱਲੇ ਹੋ ਕੇ ਵਾਹਨ ਤੋਂ ਉਖੜ ਜਾਣ ਦਾ ਖਤਰਾ ਹੈ, ਜੋ ਸੜਕ ‘ਤੇ ਹੋਰਾਂ ਲਈ ਖਤਰਾ ਪੈਦਾ ਕਰ ਸਕਦਾ ਹੈ।
ਇਸ ਤੋਂ ਇਲਾਵਾ 10,000 ਤੋਂ ਵੱਧ Ram ਟਰੱਕਾਂ ਨੂੰ ਵੀ ਰਿਕਾਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਵੱਡਾ ਹਿੱਸਾ 2025 ਅਤੇ 2026 ਮਾਡਲਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਾਫਟਵੇਅਰ ਗਲਤੀ ਕਾਰਨ ਹੈ, ਜਿਸ ਨਾਲ ਵਾਹਨ ਦੀ ਸਕਰੀਨ ‘ਤੇ ਗੀਅਰ ਜਾਂ ਚੇਤਾਵਨੀਆਂ ਵਗੈਰਾ ਦਿਖਾਈ ਨਹੀਂ ਦੇ ਸਕਦੀਆਂ।
2019 ਦੇ ਬਣੇ 421 Ram ਟਰੱਕਾਂ ਨੂੰ ਵੀ ਸਾਈਡ ਕਰਟੇਨ ਏਅਰਬੈਗ ਇਨਫਲੇਟਰ ਦੀ ਖ਼ਰਾਬੀ ਕਰਕੇ ਵਾਪਸ ਮੰਗਾਇਆ ਗਿਆ ਹੈ, ਕਿਉਂਕਿ ਇਹ ਅਚਾਨਕ ਫਟ ਸਕਦਾ ਹੈ ਅਤੇ ਮੈਟਲ ਦੇ ਟੁੱਕੜੇ ਸਵਾਰੀਆਂ ਵੱਲ ਸੁੱਟ ਸਕਦਾ ਹੈ।
ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨੂੰ ਕੰਪਨੀਆਂ ਵੱਲੋਂ ਚਿੱਠੀ ਰਾਹੀਂ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਵਾਹਨ ਡੀਲਰਸ਼ਿਪ ‘ਤੇ ਲੈ ਜਾਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਖਾਮੀਆਂ ਨੂੰ ਠੀਕ ਕੀਤਾ ਜਾ ਸਕੇ।