ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੇ ਪੰਜਾਬੀ ਗਾਇਕ ਨੂੰ ਮਿਲੀ ਬੰ.ਬ ਨਾਲ ਉਡਾਉਣ ਦੀ ਧਮਕੀ

ਲੁਧਿਆਣਾ  ਸ਼ਹਿਰ ਉਸ ਸਮੇਂ ਹਿੱਲ ਗਿਆ ਜਦੋਂ ਲੁਧਿਆਣਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ। ਈਮੇਲ ਵਿੱਚ ਸਿੱਧੇ ਤੌਰ ‘ਤੇ ਲੁਧਿਆਣਾ ਦੇ ਮੇਅਰ ਦੇ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਹ ਈਮੇਲ ਸੋਮਵਾਰ, 25 ਮਈ ਦੀ ਸਵੇਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਆਈਡੀਜ਼ ਨੂੰ ਭੇਜੀ ਗਈ ਸੀ।

ਈਮੇਲ ਦਾ ਵਿਸ਼ਾ, ਜੋ ਕਿ ਸਵੇਰੇ 7:28 ਵਜੇ ਦੇ ਕਰੀਬ ਆਇਆ, “B”0mb ਧਮਾਕਾ – ਮੇਅਰ ਦਫ਼ਤਰ ਲੁਧਿਆਣਾ!” ਹੈ। ਈਮੇਲ ਵਿੱਚ ਧਮਾਕਿਆਂ ਦਾ ਸਮਾਂ ਵੀ ਦੱਸਿਆ ਗਿਆ ਹੈ। ਧਮਕੀ ਵਿੱਚ ਦੁਪਹਿਰ 1:11 ਵਜੇ ਲੁਧਿਆਣਾ ਦੇ ਮੇਅਰ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਦਿਲਜੀਤ ਦੋਸਾਂਝ ਦੇ ਲੁਧਿਆਣਾ ਸਥਿਤ ਘਰ ‘ਤੇ ਰਾਤ 9:11 ਵਜੇ ਬੰਬ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਹੈ। ਹਮਲਾਵਰਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ, “ਜੋ ਵੀ ਦਿਲਜੀਤ ਦੋਸਾਂਝ ਦੀ ਮਦਦ ਕਰੇਗਾ ਉਸਨੂੰ ਮਾਰ ਦਿੱਤਾ ਜਾਵੇਗਾ।”

ਇਸ ਲੇਖ ਨੂੰ ਸਾਂਝਾ ਕਰੋ: