ਸਰੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਘਟਨਾਵਾਂ ਦੀ ਜਾਂਚ ਸ਼ੁਰੂ
ਸਰੀ ਪੁਲਿਸ ਸਰਵਿਸ (SPS) ਦਾ ਕਹਿਣਾ ਹੈ ਕਿ ਉਹ ਤਿੰਨ ਵੱਖ ਵੱਖ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਜਿਹਨਾਂ ਵਿੱਚ ਗੋਲੀਆਂ ਚੱਲਣ ਦੀ ਸੁਚਨਾ ਅਤੇ ਦੋ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸ਼ਾਮਲ ਹਨ। ਇਹ ਸਭ ਐਤਵਾਰ ਸਵੇਰੇ ਵਾਪਰਿਆ।
ਪਹਿਲੀ ਕਾਲ ਤਕਰੀਬਨ 8:30 ਵਜੇ ਤੋਂ ਥੋੜ੍ਹਾ ਪਹਿਲਾਂ 125 ਸਟਰੀਟ ਅਤੇ 102 ਐਵੇਨਿਊ ਨੇੜੇ ਇੱਕ ਘਰ 'ਤੇ ਮਿਲੀ, ਜਿੱਥੇ ਪੁਲਿਸ ਨੇ ਸਰੀ ਫਾਇਰ ਸਰਵਿਸ ਦੀ ਮਦਦ ਕਰਦੇ ਹੋਏ ਇੱਕ ਵਾਹਨ ਦੀ ਅੱਗ ਬੁਝਾਈ।
ਕੁਝ ਮਿੰਟ ਬਾਅਦ, 140A ਸਟਰੀਟ ਅਤੇ 110ਵੇਂ ਐਵੇਨਿਊ ਦੇ ਨੇੜੇ ਇੱਕ ਹੋਰ ਘਰ ਦੇ ਬਾਹਰ ਗੋਲੀਆਂ ਚਲਣ ਦੀਆਂ ਰਿਪੋਰਟਾਂ ਮਿਲੀਆਂ।
ਇਸ ਤੋਂ ਲਗਭਗ ਅੱਧਾ ਘੰਟਾ ਬਾਅਦ, ਰੀਗਲ ਡਰਾਈਵ ਅਤੇ ਰੀਜੈਂਟ ਪਲੇਸ ਨੇੜੇ ਇੱਕ ਹੋਰ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਤਿੰਨੋ ਘਟਨਾਵਾਂ ਇੱਕ ਦੂਜੇ ਨਾਲ ਜੁੜੀਆਂ ਹੋ ਸਕਦੀਆਂ ਹਨ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਇਹ extortion ਨਾਲ ਸੰਬੰਧਿਤ ਹਨ।
ਗੋਲੀਆਂ ਚੱਲਣ ਅਤੇ ਵਾਹਨਾਂ ਨੂੰ ਅੱਗ ਲੱਗਣ ਦੇ ਕਾਰਨ ਦੀ ਜਾਂਚ ਜਾਰੀ ਹੈ, ਅਤੇ ਜਾਂਚ ਅਧਿਕਾਰੀ ਹੋਰ ਫਾਈਲਾਂ ਨਾਲ ਕੋਈ ਸੰਭਾਵਿਤ ਕੜੀ ਜੋੜਨ ਲਈ ਹੋਰ ਏਜੰਸੀਆਂ ਨਾਲ ਸਹਿਯੋਗ ਕਰ ਰਹੇ ਹਨ।