ਮੇਪਲਰਿੱਜ ਅਤੇ ਪਟਮਿੱਡੋਜ਼ ਵਾਲ਼ੀ ਸੜਕ 'ਤੇ ਸੜਕ ਹਾਦਸਾ, ਇੱਕ ਔਰਤ ਦੀ ਮੌਤ

ਬੀ.ਸੀ. ਆਰ.ਸੀ.ਐਮ.ਪੀ. ਦੇ ਅਨੁਸਾਰ ਮੇਪਲ ਰਿਜ ਅਤੇ ਪਿਟਮਿਡੋਜ਼ ਨੂੰ ਜੋੜਣ ਵਾਲੀ ਸੜਕ 'ਤੇ ਇੱਕ ਗੰਭੀਰ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ।


ਸ਼ਨੀਵਾਰ ਰਾਤ ਲਗਭਗ 8:30 ਵਜੇ ਪੁਲਿਸ ਨੂੰ ਗੋਲਡਨ ਇਅਰਜ਼ ਵੇ ਬ੍ਰਿਜ ਦੇ ਨੇੜੇ, ਲੋਹੀਡ ਹਾਈਵੇ ਦੇ ਓਵਰਪਾਸ ’ਤੇ, ਇੱਕ ਸਿੰਗਲ-ਵਾਹਨ ਟੱਕਰ ਦੀ ਸੂਚਨਾ ਮਿਲੀ।


ਮਾਊਂਟੀਜ਼ ਨੇ ਦੱਸਿਆ ਕਿ ਗਵਾਹਾਂ ਦੇ ਮੁਤਾਬਕ ਇੱਕ ਲਾਲ ਟੋਯੋਟਾ RAV4 ਜੋ ਉੱਤਰ ਵੱਲ ਜਾ ਰਹੀ ਸੀ, ਅਚਾਨਕ ਕਾਬੂ ਤੋਂ ਬਾਹਰ ਹੋ ਗਈ ਅਤੇ ਲਾਈਟ ਪੋਲ ਨਾਲ ਟਕਰਾ ਗਈ।


ਗੱਡੀ ਵਿੱਚ ਸਿਰਫ਼ ਇੱਕ ਵਧੇਰੇ ਉਮਰ ਦੀ ਔਰਤ ਸੀ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ। ਗਵਾਹਾਂ ਅਤੇ ਐਮਰਜੈਂਸੀ ਟੀਮ ਵੱਲੋਂ ਬਚਾਉਣ ਦੇ ਯਤਨਾਂ ਦੇ ਬਾਵਜੂਦ, ਔਰਤ ਦੀ ਮੌਤ ਮੌਕੇ 'ਤੇ ਹੀ ਹੋ ਗਈ।


ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਰਫ਼ਤਾਰ ਇੱਕ ਕਾਰਨ ਹੋ ਸਕਦੀ ਹੈ।

Share this article: