ਲੁਧਿਆਣਾ 'ਚ ਮਹਿਲਾ ਨੇ ਲੁਟੇਰਿਆਂ ਦਾ ਕੀਤਾ ਮੁਕਾਬਲਾ
ਲੁਧਿਆਣਾ ਦੇ ਵਿੱਚ ਇੱਕ ਮਹਿਲਾ ਨੂੰ ਤਕਰੀਬਨ ਚਾਰ ਬਦਮਾਸ਼ਾਂ ਨੇ ਲੁੱਟ ਲਿਆ ਮਹਿਲਾ ਬਦਮਾਸ਼ਾਂ ਦੇ ਨਾਲ ਭੀੜੀ ਤਾਂ ਉਹਨਾਂ ਨੇ ਤੇਸਤਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕਰ ਦਿੱਤਾ ਮਹਿਲਾ ਉਸ ਤੋਂ ਬਾਅਦ ਵੀ ਲੜਦੀ ਰਹੀ ਅਖੀਰ ਦੇ ਵਿੱਚ ਉਹ ਮੋਬਾਇਲ ਲੈ ਕੇ ਫਰਾਰ ਹੋ ਗਏ ਮਹਿਲਾ ਦੇ ਨਾਲ ਹੋਈ ਲੁੱਟ ਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸੀਸੀਟੀਵੀ ਫੁਟੇਜ ਦੇ ਵਿੱਚ ਸਾਫ ਦੇਖਿਆ ਜਾ ਰਿਹਾ ਹੈ ਕਿ ਮਹਿਲਾ ਪੈਦਲ ਜਾ ਰਹੀ ਸੀ ਸੜਕ ਤੇ ਸਨਾਟਾ ਪਿਆ ਹੋਇਆ ਸੀ ਇਸ ਚੀਜ਼ ਦਾ ਫਾਇਦਾ ਚੁੱਕ ਕੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਪੂਰਾ ਮਾਮਲਾ ਮੰਗਲਵਾਰ ਤੜਕੇ ਸਵੇਰੇ 4 ਵਜੇ ਦਾ ਦੱਸਿਆ ਜਾ ਰਿਹਾ ਹੈ ਏਟੀਆਈ ਰੋਡ ਸਥਿਤ ਕਰਤਾਰ ਚੋਂ ਦੇ ਕੋਲੇ ਮਹਿਲਾ ਆਪਣੇ ਹੱਥ ਦੇ ਵਿੱਚ ਥੈਲਾ ਲੈ ਕੇ ਪੈਦਲ ਜਾ ਰਹੀ ਸੀ ਉਸੇ ਟਾਈਮ ਸਾਹਮਣੇ ਤੋਂ ਇੱਕ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਨੇ ਉਹ ਮਹਿਲਾ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਥੋੜੀ ਅੱਗੇ ਜਾ ਕੇ ਰੁਕ ਜਾਂਦੇ ਨੇ ਫਿਰ ਉਹਨਾਂ ਦੇ ਪਿੱਛੋਂ ਇੱਕ ਐਕਟੀਵਾ ਤੇ ਸਵਾਰ ਦੋ ਹੋਰ ਬਦਮਾਸ਼ ਵੀ ਉਥੇ ਪਹੁੰਚਦੇ ਨੇ ਪਿੱਛੇ ਬੈਠਾ ਇੱਕ ਨੌਜਵਾਨ ਨੀਚੇ ਉਤਰਦਾ ਹੈ ਅਤੇ ਸਫੇਦ ਰੰਗ ਦੀ ਟੀ ਸ਼ਰਟ ਜਿਸ ਨੇ ਪਾਈ ਹੋਈ ਹੈ ਨੀਚੇ ਉੱਤਰ ਦੇ ਮਹਿਲਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਡਰਾਣਾ ਸ਼ੁਰੂ ਕਰ ਦਿੰਦਾ ਹੈ ਆਪਣੇ ਆਪ ਨੂੰ ਗਿਰਦੀ ਦੇਖ ਮਹਿਲਾ ਘਬਰਾਈ ਨਹੀਂ ਹਾਲਾਂਕਿ ਬਚਾਅ ਦੇ ਲਈ ਪਿੱਛੇ ਹਟਦੀ ਰਹੀ ਜਦੋਂ ਆਪਣੇ ਬਚਾਅ ਦੇ ਲਈ ਮਹਿਲਾ ਅੱਗੇ ਭੱਜੀ ਤਾਂ ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਹੱਥਾ ਪਾਈ ਦੇ ਦੌਰਾਨ ਬਦਮਾਸ਼ਾਂ ਦਾ ਹਥਿਆਰ ਨੀਚੇ ਵੀ ਡਿੱਗ ਪਿਆ ਹਾਲਾਂਕਿ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਮਹਿਲਾ ਦਾ ਫੋਨ ਲੈ ਕੇ ਫਰਾਰ ਹੋ ਗਏ।