ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਪਹੁੰਚੇ ਅੰਮ੍ਰਿਤਸਰ, ਭਾਂਡੇ ਤੇ ਜੋੜੇ ਦੀ ਕੀਤੀ ਸੇਵਾ

 ਸਿੱਖ ਕੌਮ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਨੇ ਪੰਜ ਸਿੱਖ ਸ਼ਖਸੀਅਤਾਂ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਹਨ। ਇਸ ਤੋਂ ਬਾਅਦ, ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ  ਆਪਣੀ ਸਜ਼ਾ ਭੁਗਤਣ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਪਹੁੰਚੇ ਹਨ। ਉਨ੍ਹਾਂ ਨੇ ਗੁਰੂ ਘਰ ਦੇ ਵਿਚ ਭਾਂਡੇ ਅਤੇ ਜੋੜੇ ਦੀ ਸੇਵਾ ਨਿਭਾਈ ।

ਦੱਸ ਦੇਈਏ ਕਿ ਇਨ੍ਹਾਂ ‘ਤੇ ਸਿੱਖ ਪਰੰਪਰਾਵਾਂ ਅਤੇ ਧਾਰਮਿਕ ਰੀਤੀ-ਰਿਵਾਜਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਪੰਜਾਂ ਵਿਅਕਤੀਆਂ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ, ਨਿਰਵੈਰ ਖਾਲਸਾ ਜਥਾ ਯੂਕੇ ਦੇ ਭਾਈ ਹਰਿੰਦਰ ਸਿੰਘ, ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਸ਼ਾਮਲ ਹਨ।

ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਹਰ ਕਿਸੇ ਲਈ ਲਾਜ਼ਮੀ ਹੈ। ਕੋਈ ਵੀ ਨਿੱਜੀ ਟਿੱਪਣੀ, ਅਪਮਾਨ ਜਾਂ ਨਿਰਾਦਰ ਸਖ਼ਤੀ ਨਾਲ ਵਰਜਿਤ ਹੈ। ਇਹ ਸਜ਼ਾ ਸਿੱਖ ਭਾਈਚਾਰੇ ਵਿੱਚ ਅਨੁਸ਼ਾਸਨ, ਸ਼ਰਧਾ ਅਤੇ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਭਾਵਨਾ ਨੂੰ ਮਜ਼ਬੂਤ ​​ਕਰੇਗੀ।

Share this article: