ਵੈਨਕੂਵਰ ਵਿੱਚ ਵਪਾਰੀ ਵਰਗ 'ਚ ਨਿਰਾਸ਼ਾ ਦਾ ਮਾਹੌਲ, ਕੀਤੀ ਮਮੁਆਵਜੇ ਦੀ ਮੰਗ

ਵੈਂਕੂਵਰ ਵਿੱਚ ਸੋਮਵਾਰ ਸ਼ਾਮ ਨੂੰ ਹੋਏ ਇੱਕ ਟਾਊਨ ਹਾਲ ਮੀਟਿੰਗ ਵਿੱਚ ਨਿਰਾਸ਼ਾ ਦਾ ਮਾਹੌਲ ਛਾਇਆ ਰਿਹਾ। ਵਪਾਰੀ ਬੜੀ ਸੜਕ ਬੰਦ ਹੋਣ ਨਾਲ ਹੋ ਰਹੇ ਨੁਕਸਾਨ ਬਾਰੇ ਆਪਣੀ ਪਰੇਸ਼ਾਨੀ ਜਤਾਉਣ ਲਈ ਲਾਈਨ ਵਿੱਚ ਖੜੇ ਸਨ।



ਅਗਲੇ ਮਹੀਨੇ ਤੋਂ, Broadway ਸੜਕ ਦਾ Main Street ਤੋਂ Quebec Street ਤੱਕ ਦਾ ਹਿੱਸਾ ਚਾਰ ਮਹੀਨੇ ਲਈ ਬੰਦ ਕੀਤਾ ਜਾਵੇਗਾ, ਜਿੱਥੇ ਟ੍ਰੈਫਿਕ ਡੈੱਕ ਨੂੰ ਹਟਾ ਕੇ Mount Pleasant Station ਦੇ ਉੱਪਰ ਰੋਡ ਨੂੰ ਮੁੜ ਬਣਾਇਆ ਜਾਵੇਗਾ। Mount Pleasant Business Improvement Association (MPBIA) ਨੇ ਮੀਟਿੰਗ ਹੋਸਟ ਕੀਤੀ। ਵਪਾਰੀ ਰੌਨ ਮੈਕਗਿਲਿਵਰੇ ਨੇ ਦੱਸਿਆ ਕਿ 2020 ਤੋਂ ਚੱਲ ਰਹੇ ਕੰਮਾਂ ਨੇ ਉਨ੍ਹਾਂ ਦੇ ਕਾਰੋਬਾਰ ‘ਤੇ ਬਹੁਤ ਭਾਰੀ ਪ੍ਰਭਾਵ ਪਾਇਆ ਹੈ।


ਉਨ੍ਹਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਗਾਹਕਾਂ ਦੀ ਗਿਣਤੀ 45,000 ਘੱਟ ਹੋ ਗਈ ਅਤੇ $1.3 ਮਿਲੀਅਨ ਦੀ ਵਿਕਰੀ ਘਟ ਗਈ। ਹੋਰ ਵਪਾਰੀ ਵੀ ਸਮਾਨ ਕਹਾਣੀਆਂ ਸਾਂਝੀਆਂ ਕਰ ਰਹੇ ਸਨ ਅਤੇ ਸੂਬਾ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕਰ ਰਹੇ ਸਨ।


Canadian Federation of Independent Businesses ਦੇ Ryan Mitton ਨੇ ਕਿਹਾ ਕਿ ਜਿਹੜਾ ਪ੍ਰੋਜੈਕਟ ਸਰਕਾਰ ਨੇ ਸ਼ੁਰੂ ਕੀਤਾ, ਉਸ ਨਾਲ ਹੋਏ ਨੁਕਸਾਨ ਲਈ ਵਪਾਰੀਆਂ ਨੂੰ ਮੁਆਵਜ਼ਾ ਦਿੱਤਾ ਜਾਣਾ ਲਾਜ਼ਮੀ ਹੈ।


ਹਾਲਾਂਕਿ, B.C. ਦੇ Transportation and Transit ਮੰਤਰੀ Mike Farnworth ਨੇ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਇੰਫ੍ਰਾਸਟ੍ਰਕਚਰ ਪ੍ਰੋਜੈਕਟਾਂ ਲਈ ਕਦੇ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ।


MPBIA ਦੇ ਅਨੁਸਾਰ, SkyTrain ਦੇ ਕੰਸਟਰੱਕਸ਼ਨ ਦੀ ਸ਼ੁਰੂਆਤ ਤੋਂ ਬਾਅਦ Broadway ਦੀ ਸੱਤ ਬਲਾਕ ਲੰਬੀ ਸੜਕ ‘ਤੇ 80 ਤੋਂ ਵੱਧ ਦੁਕਾਨਾਂ ਬੰਦ ਹੋ ਚੁੱਕੀਆਂ ਹਨ। MPBIA ਦੇ Executive Director Neil Wyles ਨੇ ਦੱਸਿਆ ਕਿ ਇਹ ਨੌਕਰੀਆਂ ਗਈਆਂ, ਪਰਿਵਾਰ ਪ੍ਰਭਾਵਿਤ ਹੋਏ ਅਤੇ ਲੰਬੇ ਸਮੇਂ ਲਈ ਵਿੱਤੀ ਨੁਕਸਾਨ ਹੋਇਆ।


ਉਨ੍ਹਾਂ ਨੇ ਹਵਾਲਾ ਦਿੱਤਾ ਕਿ 2018 ਵਿੱਚ Canada Line ਕੰਸਟਰੱਕਸ਼ਨ ਦੌਰਾਨ ਪ੍ਰਭਾਵਿਤ ਵਪਾਰੀਆਂ ਨੇ ਸਰਕਾਰ ਖਿਲਾਫ਼ ਸੁਪਰੀਮ ਕੋਰਟ ਚੱਲੀ ਅਤੇ ਤਿੰਨ ਵਪਾਰੀਆਂ ਨੂੰ ਮੁਆਵਜ਼ੇ ਵਜੋਂ $180,000 ਮਿਲੇ ਸਨ।

Share this article: