ਵੈਨਕੂਵਰ ਵਿੱਚ ਭਿਆਨਕ ਸੜਕ ਹਾਦਸੇ 'ਚ ਪੁਲਿਸ ਵੱਲੋਂ ਜਨਤਾ ਤੋਂ ਸਹਿਯੋਗ ਦੀ ਮੰਗ

ਐਤਵਾਰ ਸ਼ਾਮ ਵੈਨਕੂਵਰ ਦੇ ਡਾਊਨਟਾਊਨ ਈਸਟਸਾਈਡ ਵਿੱਚ ਹੋਏ ਇੱਕ ਘਾਤਕ ਹਾਦਸੇ ਤੋਂ ਬਾਅਦ, ਵੈਂਕੂਵਰ ਪੁਲਿਸ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਪੁਲਿਸ ਦੇ ਮੁਤਾਬਕ, 62 ਸਾਲਾ ਆਦਮੀ ਦੀ East Hastings Street ਅਤੇ Jackson Avenue ਦੇ ਨੇੜੇ ਸ਼ਾਮ 7:23 ਵਜੇ ਹੋਈ ਟੱਕਰ ਵਿੱਚ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।


ਪੈਦਲ ਸੜਕ ਪਾਰ ਕਰਦੇ ਸਮੇਂ ਇੱਕ ਲਾਲ ਰੰਗ ਦੀ ਕੀਆ SUV ਦੇ ਚਾਲਕ ਨੇ ਉਸਨੂੰ ਟੱਕਰ ਮਾਰੀ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਜ਼ ਮੁਤਾਬਕ ਦੋ ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ


ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ VPD ਦੀ Collision Investigation Unit ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗਵਾਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ 604-717-3012 ‘ਤੇ ਕਾਲ ਕਰਨ ।

Share this article: