ਵਿਰੋਧੀ ਧਿਰ ਦੇ ਪੌਲੀਐਵ ਆਗੂ ਵੱਲੋਂ ਕੈਨੇਡਾ ਸਰਕਾਰ ਤੋਂ ਨਵੀਂ ਪਾਈਪ ਲਾਈਨ ਵਿੱਚ ਵਚਨਵਧਤਾ ਦੀ ਪੁਸ਼ਟੀ ਕਰਨ ਦੀ ਮੰਗ

ਕਨਜ਼ਰਵੇਟਿਵ ਨੇਤਾ Pierre Poilievre ਨੇ ਮੰਗ ਕੀਤੀ ਹੈ ਕਿ ਲਿਬਰਲ ਸਰਕਾਰ ਵੈਸਟ ਕੋਸਟ ਵਿੱਚ ਨਵੇਂ ਪਾਈਪਲਾਈਨ ਲਈ ਆਪਣੀ ਵਚਨਬੱਧਤਾ ਦੀ ਦੁਬਾਰਾ ਪੁਸ਼ਟੀ ਕਰੇ।


ਇਹ ਮੋਸ਼ਨ ਕਹਿੰਦਾ ਹੈ ਕਿ ਲਿਬਰਲ ਸਰਕਾਰ ਜੇ ਲੋੜ ਪਵੇ ਤਾਂ northern ਬ੍ਰਿਟਿਸ਼ ਕੋਲੰਬੀਆ ਦੇ ਤੇਲ ਟੈਂਕਰ ਪਾਬੰਦੀ ਨੂੰ, ਵਿਰੋਧ ਦੇ ਬਾਵਜੂਦ ਪਾਈਪਲਾਈਨ ਬਣਾਉਣ ਲਈ ਓਵਰਰਾਈਡ ਕਰੇ।


ਮੋਸ਼ਨ ਵਿਚ ਉਸ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ (MOU) ਦਾ ਜ਼ਿਕਰ ਕੀਤਾ ਗਿਆ ਹੈ ਜੋ ਓਟਾਵਾ ਅਤੇ ਅਲਬਰਟਾ ਨੇ ਪਿਛਲੇ ਮਹੀਨੇ ਸਾਈਨ ਕੀਤਾ ਸੀ, ਜਿਸ ਤਹਿਤ bitumen ਪਾਈਪਲਾਈਨ ਬਣਾਉਣ ਦਾ ਰਾਸ਼ਟਰੀ ਫਰੇਮਵਰਕ ਤੈਅ ਕੀਤਾ ਗਿਆ ਹੈ।


ਇਸ ਵਿੱਚ “ਟੈਂਕਰ ਮੋਰਟਾਰੀਅਮ ਐਕਟ” ਵਿੱਚ ਜਰੂਰੀ ਸੋਧਾਂ ਰਾਹੀਂ ਪ੍ਰੋਜੈਕਟ ਨੂੰ ਸੰਭਵ ਬਣਾਉਣ ਦੀ ਫੈਡਰਲ ਵਚਨਬੱਧਤਾ ਸ਼ਾਮਲ ਹੈ।


ਪੋਇਲੀਵਰੇ ਚਾਹੁੰਦੇ ਹਨ ਕਿ ਹਰੇਕ ਲਿਬਰਲ MP ਆਪਣੇ ਰਿਕਾਰਡ ‘ਤੇ ਪਾਈਪਲਾਈਨ ਅਤੇ ਟੈਂਕਰ ਬੈਨ ਬਦਲਣ ਲਈ ਆਪਣਾ ਰਾਏ ਦਰਜ ਕਰੇ।


ਲਿਬਰਲ MP’s ਅਨੁਮਾਨਿਤ ਤੌਰ ‘ਤੇ ਮੋਸ਼ਨ ਦੇ ਵਿਰੋਧ ਵਿੱਚ ਵੋਟ ਕਰਨਗੇ। ਪਾਰਟੀ ਅੰਦਰ ਕੁਝ MP’s ਨੇ Indigenous Peoples ਨਾਲ ਮਸ਼ਵਰਾ ਕਰਨ ਦੀ ਲੋੜ ਨੂੰ ਜ਼ੋਰ ਦਿੱਤਾ ਹੈ, ਜੋ ਕਿ ਪਾਈਪਲਾਈਨ ਮਨਜ਼ੂਰ ਕਰਨ ਲਈ ਲਾਜ਼ਮੀ ਹੈ।


ਪਿਛਲੇ ਸਾਲਾਂ ਵਿੱਚ ਟੈਂਕਰ ਬੈਨ ਕਾਰਨ ਉੱਤਰੀ ਗੇਟਵੇ ਅਤੇ ਈਗਲ ਸਪਿਰਿਟ ਪਾਈਪਲਾਈਨ ਪ੍ਰੋਜੈਕਟ ਰੱਦ ਹੋ ਗਏ। ਕੈਨੇਡੀਅਨ ਫੈਡਰਲ ਕਨਜ਼ਰਵੇਟਿਵ ਅਤੇ ਅਲਬਰਟਾ ਸਰਕਾਰਾਂ ਨੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਬੀ.ਸੀ. ਸਰਕਾਰ ਅਤੇ Coastal First Nations ਨੇ ਪਿਛਲੇ ਮਹੀਨੇ ਟੈਂਕਰ ਬੈਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ।


ਇਸ ਮੋਸ਼ਨ ‘ਤੇ ਅੱਜ ਹਾਊਸ ਆਫ਼ ਕਾਮਨਜ਼ ਵਿੱਚ ਚਰਚਾ ਅਤੇ ਰਿਕਾਰਡ ਵੋਟ ਹੋਵੇਗੀ।

Share this article: