ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਦੀ ਹੋਵੇਗੀ ਵਿਕਰੀ, ਮਿਲੀ ਮਨਜ਼ੂਰੀ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਵੇਚ ਦੇਵੇਗੀ। ਦੱਸ ਦੇਈਏ ਕਿ ਬੋਰਡ ਆਫ਼ ਡਾਇਰੈਕਟਰਜ਼ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਲਾਂਟ ਦੀ 165.67 ਏਕੜ ਜ਼ਮੀਨ ਪੁੱਡਾ ਨੂੰ ਤਬਦੀਲ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ, ਥਰਮਲ ਪਲਾਂਟ ਦੇ ਬਲਾਕ ਸੀ ਅਤੇ ਡੀ ਵੇਚੇ ਜਾਣਗੇ।
ਉੱਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਇਹ ਥਰਮਲ ਪਲਾਂਟ 2018 ਵਿੱਚ ਬੰਦ ਹੋ ਗਿਆ ਸੀ। ਪਲਾਂਟ ਦੀ 284 ਏਕੜ ਜ਼ਮੀਨ ‘ਤੇ ਇੱਕ ਕਲੋਨੀ ਬਣਾਈ ਗਈ ਸੀ, ਜਿੱਥੇ ਪਲਾਂਟ ਦੇ ਕਰਮਚਾਰੀ ਰਹਿੰਦੇ ਸਨ। ਕਰਮਚਾਰੀਆਂ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ।
Share this article: