ਸਰੀ ਵਿੱਚ ਦੋ ਵਾਹਨਾਂ ਦੀ ਟੱਕਰ, ਇੱਕ ਵਿਅਕਤੀ ਹਸਪਤਾਲ ਦਾਖ਼ਲ

ਸਰੀ ਪੁਲਿਸ ਸਰਵਿਸ ਵੱਲੋਂ 16 ਸਤੰਬਰ ਦੀ ਰਾਤ ਨੂੰ 138 ਸਟ੍ਰੀਟ ਅਤੇ 64 ਐਵੇਨਿਊ ਦੇ ਇੰਟਰਸੈਕਸ਼ਨ ’ਤੇ ਦੋ ਵਾਹਨਾਂ ਵਿਚਕਾਰ ਹੋਈ ਗੰਭੀਰ ਟੱਕਰ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਰਾਤ ਕਰੀਬ 11 ਵਜੇ ਅਧਿਕਾਰੀਆਂ ਨੂੰ ਸਰੀ ਫਾਇਰ ਸਰਵਿਸਿਜ਼ ਦੀ ਬੇਨਤੀ ’ਤੇ ਮੌਕੇ ’ਤੇ ਬੁਲਾਇਆ ਗਿਆ। ਉੱਥੇ ਇੱਕ ਬੁਰੀ ਤਰ੍ਹਾਂ ਨੁਕਸਾਨੀ ਗਈ Audi ਕਾਰ ਦਾ ਡਰਾਈਵਰ ਮਿਲਿਆ, ਜਿਸ ਨੂੰ BCEHS ਪੈਰਾਮੈਡਿਕਸ ਵੱਲੋਂ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਸੀ। ਕਾਰ ਵਿੱਚ ਇਕੱਲਾ ਸਵਾਰ ਬਾਲਗ ਵਿਅਕਤੀ ਅਣਪਛਾਤੀਆਂ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਉਮੀਦ ਹੈ ਕਿ ਉਸ ਨੂੰ 17 ਸਤੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਦੂਜੇ ਵਾਹਨ Toyota Prius ਦਾ ਡਰਾਈਵਰ ਵੀ ਮੌਕੇ ’ਤੇ ਮੌਜੂਦ ਸੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਸਰੀ ਫਾਇਰ ਸਰਵਿਸਿਜ਼ ਨੇ ਇਲਾਜ ਕੀਤਾ। Prius ਵਿੱਚ ਇੱਕ ਯਾਤਰੀ ਵੀ ਸੀ, ਪਰ ਉਹ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੌਕੇ ਤੋਂ ਚਲਾ ਗਿਆ ਅਤੇ ਬਾਅਦ ਵਿੱਚ ਉਸ ਦੇ ਜ਼ਖ਼ਮੀ ਨਾ ਹੋਣ ਦੀ ਪੁਸ਼ਟੀ ਹੋਈ। SPS ਦੀ Collision Investigation Unit ਨੇ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸ਼ਰਾਬ ਨੂੰ ਹਾਦਸੇ ਦਾ ਕਾਰਨ ਨਹੀਂ ਮੰਨਿਆ ਜਾ ਰਿਹਾ। ਪੁਲਿਸ ਨੇ ਗਵਾਹਾਂ ਜਾਂ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ 604-599-0502 ’ਤੇ ਫਾਈਲ ਨੰਬਰ 26-99673 ਦੱਸ ਕੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਇਸ ਲੇਖ ਨੂੰ ਸਾਂਝਾ ਕਰੋ: