ਕੈਨੇਡਾ ਅਤੇ ਯੂਰਪੀ ਸੰਘ ਵਿਚਕਾਰ ਵਧੇਰੇ ਸਾਂਝੇਦਾਰੀ ’ਤੇ ਸੰਸਦ ਵਿੱਚ ਹੋਵੇਗੀ ਵੋਟਿੰਗ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਯੂਰਪੀ UNION ਨਾਲ ਕੈਨੇਡਾ ਦੀ ਵਧੇਰੇ ਮਜ਼ਬੂਤ ਸਾਂਝੇਦਾਰੀ ਦੇ ਪ੍ਰਸਤਾਵ ’ਤੇ ਸੰਸਦ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਅੰਤਿਮ ਵੋਟਿੰਗ ਵੀ ਹੋਵੇਗੀ। ਯੂਰਪੀ ਸੰਸਦ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ ਕੈਨੇਡਾ ਯੂਰਪੀ UNION ਦਾ ਪਹਿਲਾ “ਐਸੋਸੀਏਟ ਮੈਂਬਰ” ਬਣਨ ਦੀ ਇੱਛਾ ਦਾ ਸਵਾਗਤ ਕਰਦਾ ਹੈ, ਹਾਲਾਂਕਿ ਇਸ ਸਾਂਝੇਦਾਰੀ ਦੀਆਂ ਸਹੀ ਸ਼ਰਤਾਂ ਅਤੇ ਵੇਰਵੇ ਅਜੇ ਤੈਅ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਯੂਰਪ ਵਿਚਕਾਰ ਮਹੱਤਵਪੂਰਨ ਖਣਿਜਾਂ, ਰੱਖਿਆ, Artificial Intelligence ਅਤੇ ਊਰਜਾ ਸੁਰੱਖਿਆ ਦੇ ਖੇਤਰਾਂ ਵਿੱਚ ਸਬੰਧ ਹੋਰ ਡੂੰਘੇ ਕੀਤੇ ਜਾਣੇ ਚਾਹੀਦੇ ਹਨ। ਦੋਵੇਂ ਪੱਖਾਂ ਨੂੰ ਨੌਜਵਾਨਾਂ ਲਈ ਐਟਲਾਂਟਿਕ ਦੇ ਦੋਵੇਂ ਪਾਸਿਆਂ ’ਤੇ ਰਹਿਣ, ਕੰਮ ਕਰਨ ਅਤੇ ਪੜ੍ਹਾਈ ਕਰਨ ਦੇ ਮੌਕੇ ਵਧਾਉਣ ਦੇ ਨਾਲ-ਨਾਲ ਵਿੱਤੀ ਸੇਵਾਵਾਂ ਲਈ ਇੱਕ ਸਾਂਝਾ ਬਾਜ਼ਾਰ ਬਣਾਉਣ ਵੱਲ ਵੀ ਕਦਮ ਚੁੱਕਣੇ ਚਾਹੀਦੇ ਹਨ। ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਭਾਸ਼ਣ ਵਿੱਚ ਕੈਨੇਡਾ ਅਤੇ ਯੂਰਪ ਦੇ ਅਮਰੀਕੀ ਪ੍ਰਸ਼ਾਸਨ ਨਾਲ ਤਣਾਅਪੂਰਨ ਸਬੰਧਾਂ ਦਾ ਜ਼ਿਕਰ ਸੀ। ਟਰੰਪ ਨੇ ਕਿਹਾ ਹੈ ਕਿ ਕੈਨੇਡਾ ਦਾ EU ਦਾ ਐਸੋਸੀਏਟ ਮੈਂਬਰ ਬਣਨਾ ਵੈਰ-ਭਰਿਆ ਕਦਮ ਸਮਝਿਆ ਜਾ ਸਕਦਾ ਹੈ ਅਤੇ ਯੂਰਪੀ UNION ਖ਼ਿਲਾਫ਼ ਗੰਭੀਰ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਕੈਨੇਡਾ ਦੇ ਆਉਣ ਵਾਲੇ EU ਰਾਜਦੂਤ ਜੋਨਾਥਨ ਵਿਲਕਿਨਸਨ ਮੁਤਾਬਕ ਸਾਂਝੇਦਾਰੀ ਦਾ ਨਾਮ ਅਤੇ ਵੇਰਵੇ ਅਜੇ ਅੰਤਿਮ ਪੜਾਅ ਵਿੱਚ ਹਨ, ਜਿਨ੍ਹਾਂ ਦਾ ਐਲਾਨ ਅਕਤੂਬਰ ਵਿੱਚ ਮੌਂਟਰੀਅਲ ਵਿਖੇ ਹੋਣ ਵਾਲੇ EU-Canada Summit ਦੌਰਾਨ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਕੈਨੇਡਾ ਦੀ SOVEIGERNITY ਅਤੇ ਸਰਹੱਦਾਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਐਸੋਸੀਏਟ ਮੈਂਬਰਸ਼ਿਪ ਨਾਲ ਖੁੱਲ੍ਹੀਆਂ ਸਰਹੱਦਾਂ ਜਾਂ ਹੋਰ ਦੱਸੇ ਗਏ ਬਦਲਾਅ ਲਾਜ਼ਮੀ ਤੌਰ ’ਤੇ ਹੋਣਗੇ ਜਾਂ ਨਹੀਂ।