ਜਿਮ ਜਾਣ ਵਾਲੇ ਲੋਕ ਸਾਵਧਾਨ
ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਤੋਂ ਚੋਰੀ ਅਤੇ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਜਿਮ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਇੱਥੇ ਪੁਲਿਸ ਨੇ 19 ਸਾਲਾ ਆਸ਼ੌਨੀ ਮੌਰਿਸ ਵ੍ਹਾਈਟ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੁੱਲ 32 ਅਪਰਾਧਿਕ ਦੋਸ਼ ਲਗਾਏ ਹਨ। ਪੁਲਿਸ ਦੀ ਜਾਂਚ ਮੁਤਾਬਕ ਨਵੰਬਰ 2025 ਤੋਂ ਅਕਤੂਬਰ 2026 ਤੱਕ ਸ਼ਹਿਰ ਦੇ ਵੱਖ-ਵੱਖ ਜਿਮਾਂ ਦੇ ਲਾਕਰਾਂ ਵਿੱਚੋਂ ਲੋਕਾਂ ਦੇ ਬੈਗ, ਬਟੂਏ, ਕ੍ਰੈਡਿਟ ਕਾਰਡ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਮੁਤਾਬਕ ਮੁਲਜ਼ਮ ਕਥਿਤ ਤੌਰ 'ਤੇ ਧੋਖੇ ਨਾਲ ਹਾਸਲ ਕੀਤੀਆਂ ਮੈਂਬਰਸ਼ਿਪਾਂ ਦੀ ਵਰਤੋਂ ਕਰਕੇ ਜਿਮਾਂ ਵਿੱਚ ਦਾਖਲ ਹੁੰਦਾ ਸੀ ਅਤੇ ਉੱਥੇ ਲੋਕਾਂ ਦੇ ਲਾਕਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਚੋਰੀ ਕੀਤੇ ਗਏ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਦੁਕਾਨਾਂ ਅਤੇ ਆਨਲਾਈਨ ਖਰੀਦਦਾਰੀ ਵੀ ਕੀਤੀ ਜਾਂਦੀ ਸੀ। ਜਾਂਚ ਦੌਰਾਨ ਇੱਕ ਬਜ਼ੁਰਗ ਵਿਅਕਤੀ ਦੇ ਘਰ ਵਿੱਚ ਝੂਠੇ ਬਹਾਨੇ ਨਾਲ ਦਾਖਲ ਹੋ ਕੇ ਉਸ ਦਾ ਪਰਸ ਚੋਰੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ। ਪੁਲਿਸ ਨੇ 30 ਅਕਤੂਬਰ ਨੂੰ Fairfield Park ਇਲਾਕੇ ਵਿੱਚ ਇੱਕ ਘਰ ਦੀ ਤਲਾਸ਼ੀ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।ਦੁਨੀਆ ਦੀਆਂ ਅਪਰਾਧਿਕ ਖ਼ਬਰਾਂ ਵਿੱਚੋਂ ਯੂਰਪ ਦੀ ਇੱਕ ਵੱਡੀ ਅੰਤਰਰਾਸ਼ਟਰੀ ਕਾਰਵਾਈ ਖ਼ਾਸ ਧਿਆਨ ਦੇਣ ਯੋਗ ਹੈ। ਇਹ ਨਸ਼ਾ ਤਸਕਰੀ, ਕਤਲਾਂ ਅਤੇ ਗ੍ਰਨੇਡ ਹਮਲਿਆਂ ਨਾਲ ਜੁੜਿਆ ਮਾਮਲਾ ਹੈ।