ਠੰਡ ਦੀ ਲਪੇਟ ਵਿੱਚ ਆਇਆ ਕੈਨੇਡਾ

ਬੁੱਧਵਾਰ ਨੂੰ ਪ੍ਰੇਰੀਜ਼ ਰਾਹੀਂ ਪੂਰਬ ਵੱਲ ਵਧਿਆ ਇੱਕ ਸ਼ਕਤੀਸ਼ਾਲੀ ਸਰਦੀਲਾ ਤੂਫ਼ਾਨ ਹੁਣ ਦੱਖਣੀ ਮੈਨਿਟੋਬਾ ਅਤੇ ਉੱਤਰੀ ਓਂਟਾਰੀਓ ਦੇ ਵੱਡੇ ਹਿੱਸੇ ਨੂੰ ਆਪਣੀ ਪੇਟ ਵਿੱਚ ਲੈ ਰਿਹਾ ਹੈ, ਜਿੱਥੇ ਵੀਰਵਾਰ ਨੂੰ ਕੁਝ ਇਲਾਕਿਆਂ ਵਿੱਚ 50 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਸੰਭਾਵਨਾ ਹੈ। ਇਸ ਤੂਫ਼ਾਨ ਕਾਰਨ ਮੈਨਿਟੋਬਾ ਵਿੱਚ ਕਈ ਸੜਕਾਂ ਬੰਦ ਹੋ ਗਈਆਂ ਅਤੇ ਸੇਵਾਵਾਂ ਪ੍ਰਭਾਵਿਤ ਹੋਈਆਂ, ਜਦਕਿ ਵਿਨੀਪੈਗ ਅਤੇ ਆਲੇ-ਦੁਆਲੇ ਖੇਤਰਾਂ ਲਈ ਬਲਿਜ਼ਰਡ warning ਜਾਰੀ ਕੀਤੀ ਗਈ ਹੈ। ਓਂਟਾਰੀਓ ਦੇ ਉੱਤਰੀ ਹਿੱਸਿਆਂ ਵਿੱਚ ਵੀ ਬਰਫ਼ਬਾਰੀ ਅਤੇ 50-70 ਕਿਮੀ ਪ੍ਰਤੀ ਘੰਟਾ ਹਵਾਵਾਂ ਕਾਰਨ visibility ਘੱਟ ਹੋ ਸਕਦੀ ਹੈ। ਕਿਊਬੈਕ ਦੇ ਦੱਖਣੀ ਹਿੱਸਿਆਂ ਵਿੱਚ ਅੱਜ ਰਾਤ ਤੋਂ ਸ਼ੁੱਕਰਵਾਰ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਅਤੇ ਮੋਂਟਰੀਅਲ ਅਤੇ ਈਸਟਰਨ ਟਾਊਨਸ਼ਿਪਸ ਵਿੱਚ 90 ਕਿਮੀ ਪ੍ਰਤੀ ਘੰਟਾ ਤੱਕ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਤੂਫ਼ਾਨ ਦੱਖਣੀ ਪ੍ਰੇਰੀਜ਼ ਤੋਂ ਪੂਰਬ ਵੱਲ ਚਲਾ ਗਿਆ ਹੈ, ਅਲਬਰਟਾ, ਸਸਕੈਚਵਾਨ, ਮੈਨਿਟੋਬਾ ਅਤੇ ਓਂਟਾਰੀਓ ਦੇ ਉੱਤਰੀ ਖੇਤਰ ਰਾਤ ਦੌਰਾਨ -40 ਤੋਂ -50 ਡਿਗਰੀ ਤਾਪਮਾਨ ਅਤੇ ਵਿੰਡ ਚਿੱਲ ਦੇ ਪ੍ਰਭਾਵ ਵਿੱਚ ਰਹਿਣਗੇ।

ਇਸ ਲੇਖ ਨੂੰ ਸਾਂਝਾ ਕਰੋ: