ਫੀਫਾ ਵਰਲਡ ਕੱਪ ਖਰਚਾਂ ‘ਤੇ ਅਸਪਸ਼ਟਤਾ—ਫੈਡਰਲ ਸਰਕਾਰ ਵੱਲੋਂ $146 ਮਿਲੀਅਨ ਸੁਰੱਖਿਆ ਲਈ
ਵੈਂਕੂਵਰ ਵਿੱਚ ਹੋਣ ਵਾਲੀਆਂ ਫੀਫਾ ਵਰਲਡ ਕੱਪ ਮੈਚਾਂ ਦੇ ਕੁੱਲ ਖਰਚੇ ਬਾਰੇ ਹਾਲੇ ਵੀ ਸਪਸ਼ਟਤਾ ਨਹੀਂ ਮਿਲੀ, ਪਰ ਫੈਡਰਲ ਸਰਕਾਰ ਨੇ ਆਪਣੀ ਸਪ੍ਰਿੰਗ ਆਰਥਿਕ ਅਪਡੇਟ ਵਿੱਚ ਸੁਰੱਖਿਆ ਲਈ $146 ਮਿਲੀਅਨ ਦੇ ਯੋਗਦਾਨ ਦੀ ਪੁਸ਼ਟੀ ਕੀਤੀ ਹੈ। ਇਹ ਰਕਮ ਨੂੰ ਵੈਂਕੂਵਰ ਅਤੇ ਟੋਰਾਂਟੋ ਵਿਚਕਾਰ ਕਿਵੇਂ ਵੰਡਿਆ ਜਾਵੇਗਾ, ਇਸ ਬਾਰੇ ਹਾਲੇ ਜਾਣਕਾਰੀ ਸਾਹਮਣੇ ਨਹੀਂ ਆਈ। ਬੀ.ਸੀ. ਦੀ ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਇਸ ਸੰਬੰਧੀ ਜਲਦੀ ਹੀ ਐਲਾਨ ਕੀਤਾ ਜਾਵੇਗਾ। ਇਸਦੇ ਬਾਵਜੂਦ, ਟੂਰਨਾਮੈਂਟ ਸ਼ੁਰੂ ਹੋਣ ਵਿੱਚ ਲਗਭਗ ਸਵਾ ਮਹੀਨਾ ਹੀ ਬਚਿਆ ਹੋਣ ਕਾਰਨ ਵਿਰੋਧੀ ਧਿਰ ਨੇ ਸਰਕਾਰ ਦੀ ਸੁਸਤ ਕਾਰਵਾਈ ‘ਤੇ ਸਵਾਲ ਉਠਾਏ ਹਨ। ਬੀ.ਸੀ. ਕਨਜ਼ਰਵੇਟਿਵ ਆਰਥਿਕ ਵਿਕਾਸ ਆਲੋਚਕ ਗੈਵਿਨ ਡਿਊ ਨੇ ਕਿਹਾ ਕਿ ਹਾਲੇ ਤੱਕ ਫੰਡਿੰਗ ਬਾਰੇ ਸਪਸ਼ਟ ਐਲਾਨ ਨਾ ਹੋਣਾ ਚਿੰਤਾਜਨਕ ਹੈ। ਇਸ ਤੋਂ ਇਲਾਵਾ, ਕੁੱਲ ਖਰਚੇ ਦਾ ਅੰਕੜਾ ਵੀ ਅਜੇ ਤੱਕ ਅਣਜਾਣ ਹੈ। ਪਿਛਲੇ ਸਾਲ ਜੂਨ ਵਿੱਚ ਲਗਭਗ $624 ਮਿਲੀਅਨ ਦੇ ਖਰਚੇ ਦਾ ਅੰਦਾਜ਼ਾ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਕੋਈ