ਬੀ.ਸੀ. ਸੁਪਰੀਮ ਕੋਰਟ ਨੇ ਤਿੰਨ ਭਰਾਵਾਂ ਦੇ ਕਾਤਲ ਨੂੰ ਸੁਣਾਈ 15 ਸਾਲ ਦੀ ਸਜ਼ਾ
ਬੀ.ਸੀ. ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੋਨਰ ਡੀ’ਮੋਂਟੇ ਨੂੰ 2009 ਵਿੱਚ bacon brothers ਦੇ ਕਤਲਾਂ ਨਾਲ ਸੰਬੰਧਤ ਹੋਣ ਲਈ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਫ਼ੈਸਲੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਪੁਲਿਸ ਜਾਂਚ ਅਤੇ ਅਦਾਲਤੀ ਕਾਰਵਾਈ ਦਾ ਅੰਤ ਹੋ ਗਿਆ ਹੈ, ਜਿਸ ਵਿੱਚ ਡੀ’ਮੋਂਟੇ ਦੀ ਗਲੋਬਲ ਤਲਾਸ਼ ਅਤੇ ਪਿਊਰਟੋ ਰੀਕੋ ਤੋਂ ਉਸ ਦੀ ਹਵਾਲਗੀ ਵੀ ਸ਼ਾਮਲ ਸੀ।
ਡੀ’ਮੋਂਟੇ ਉੱਤੇ 2011 ਵਿੱਚ ਜੋਨਾਥਨ, ਜੈਰਡ ਅਤੇ ਜੇਮੀ ਬੇਕਨ ਸਮੇਤ ਹੋਰ ਗੈਂਗ ਮੈਂਬਰਾਂ ਦੇ ਕਤਲਾਂ ਲਈ first ਡਿਗਰੀ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਲਗੇ ਸਨ। ਬਾਅਦ ਵਿੱਚ ਉਹ ਅਧਿਕਾਰੀਆਂ ਤੋਂ ਬਚ ਕੇ ਪਿਊਰਟੋ ਰੀਕੋ ਭੱਜ ਗਿਆ ਸੀ, ਜਿੱਥੇ ਫ਼ਰਵਰੀ 2022 ਵਿੱਚ ਉਸ ਨੂੰ ਲੱਭ ਕੇ ਗ੍ਰਿਫ਼ਤਾਰ ਕੀਤਾ ਗਿਆ। ਮਾਰਚ 2024 ਵਿੱਚ ਉਸ ਨੂੰ ਕੈਨੇਡਾ ਹਵਾਲੇ ਕੀਤਾ ਗਿਆ ਅਤੇ ਓਦੋਂ ਤੋਂ ਉਹ ਹਿਰਾਸਤ ਵਿੱਚ ਸੀ।
2008 ਤੋਂ 2009 ਦਰਮਿਆਨ, ਡੀ’ਮੋਂਟੇ ਅਤੇ bacon brothers ਦੋ ਵਿਰੋਧੀ ਗੈਂਗਾਂ ਵਿਚਾਲੇ ਚੱਲ ਰਹੀ ਖੂਨੀ ਜੰਗ ਵਿੱਚ ਸ਼ਾਮਲ ਸਨ, ਜਿਸ ਦੌਰਾਨ ਖੁੱਲ੍ਹੇਆਮ ਗੋਲੀਆਂਬਾਰੀ ਅਤੇ ਕਈ ਘਾਤਕ ਹਮਲੇ ਹੋਏ। bacon brothers ਰੈੱਡ ਸਕਾਰਪੀਅਨਜ਼ ਗੈਂਗ ਨਾਲ ਸੰਬੰਧਿਤ ਸਨ, ਜਦਕਿ ਡੀ’ਮੋਂਟੇ ਯੂਨਾਈਟਡ ਨੇਸ਼ਨਜ਼ (UN) ਗੈਂਗ ਦਾ ਮੈਂਬਰ ਸੀ।
ਪੁਲਿਸ ਅਨੁਸਾਰ, ਵੱਖ-ਵੱਖ ਏਜੰਸੀਆਂ ਦੀ ਸਾਂਝੀ ਜਾਂਚ ਨਾਲ ਕਈ ਗੈਂਗ ਮੈਂਬਰਾਂ ਦੀ ਗ੍ਰਿਫ਼ਤਾਰੀ ਅਤੇ ਸਜ਼ਾਵਾਂ ਹੋਈਆਂ। ਸਰਜੰਟ ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਇਹ ਸਜ਼ਾ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਦੇ ਸਭ ਤੋਂ ਹਿੰਸਕ ਗੈਂਗ ਟਕਰਾਅ ਵਿੱਚ ਹੋਈ ਯੋਜਨਾਬੱਧ ਹਿੰਸਾ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ।