ਜੈਸਵੀਨ ਸੰਘਾ ਨੂੰ ਮੈਥਿਊ ਪੈਰੀ ਦੀ ਮੌਤ ਨਾਲ ਸੰਬੰਧਤ ਕੇਟਾਮੀਨ ਕੇਸ ‘ਚ 15 ਸਾਲ ਦੀ ਕੈਦ
ਇੱਕ ਫੈਡਰਲ ਜੱਜ ਨੇ ਜੈਸਵੀਨ ਸੰਘਾ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਨੇ 2023 ਵਿੱਚ “Friends” ਸਟਾਰ ਮੈਥਿਊ ਪੈਰੀ ਦੀ ਮੌਤ ਨਾਲ ਜੁੜੇ ਕੇਟਾਮੀਨ ਵੇਚਣ ਦਾ ਦੋਸ਼ ਕਬੂਲ ਕੀਤਾ ਸੀ।
ਜੱਜ ਨੇ ਕਿਹਾ ਕਿ ਸੰਘਾ ਨੇ ਪੈਰੀ ਦੀ ਮੌਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਉਸਦਾ ਡਰੱਗ ਡੀਲਿੰਗ ਕਾਰੋਬਾਰ ਕਾਫੀ ਵੱਡੇ ਪੱਧਰ ‘ਤੇ ਸੀ। ਸੰਘਾ ਨੇ ਅਦਾਲਤ ਵਿੱਚ ਮੰਨਿਆ ਕਿ ਉਸਦੇ ਫੈਸਲੇ “ਗੰਭੀਰ ਗਲਤੀਆਂ” ਸਨ ਅਤੇ ਉਸ ਨੇ ਆਪਣੇ ਆਪ ਨੂੰ ਸ਼ਰਮ ਨਾਲ ਭਰਿਆ ਹੋਇਆ ਦੱਸਿਆ।
ਪ੍ਰੋਸਿਕਿਊਟਰਾਂ ਨੇ ਉਸਨੂੰ “Ketamine Queen” ਕਿਹਾ ਅਤੇ ਦਲੀਲ ਦਿੱਤੀ ਕਿ ਉਸਦਾ ਇੱਕ Detailed ਡਰੱਗ ਨੈੱਟਵਰਕ ਸੀ ਜੋ ਉੱਚ-ਪੱਧਰੀ ਗਾਹਕਾਂ ਨੂੰ ਸਪਲਾਈ ਕਰਦਾ ਸੀ। ਦੂਜੇ ਪਾਸੇ ਉਸਦੇ ਵਕੀਲ ਨੇ ਕਿਹਾ ਕਿ ਪੈਰੀ ਦੀ ਮੌਤ ਦਾ ਮੁੱਖ ਕਾਰਨ ਉਸਦੀ ਆਪਣੀ ਲਤ ਸੀ, ਨਾ ਕਿ ਸਿਰਫ਼ ਸੰਘਾ ਦੀ ਕਾਰਵਾਈ।
ਮੈਥਿਊ ਪੈਰੀ, ਜੋ “Friends” ਸੀਰੀਜ਼ ਵਿੱਚ Chandler Bing ਦੇ ਕਿਰਦਾਰ ਲਈ ਮਸ਼ਹੂਰ ਸੀ, ਆਪਣੇ ਘਰ ਦੇ ਹਾਟ ਟਬ ਵਿੱਚ ਮ੍ਰਿਤ ਮਿਲਿਆ ਸੀ। ਮੈਡੀਕਲ ਰਿਪੋਰਟ ਮੁਤਾਬਕ ਉਸਦੀ ਮੌਤ ਦਾ ਮੁੱਖ ਕਾਰਨ ਕੇਟਾਮੀਨ ਸੀ, ਜਦਕਿ ਹੋਰ ਕਾਰਨ ਵੀ ਸ਼ਾਮਲ ਸਨ।
ਇਹ ਸਜ਼ਾ ਇਸ ਮਾਮਲੇ ਦੇ ਕਈ ਸਹ-ਦੋਸ਼ੀਆਂ ਵਿੱਚੋਂ ਸਭ ਤੋਂ ਸਖਤ ਮੰਨੀ ਜਾ ਰਹੀ ਹੈ, ਜਦਕਿ ਹੋਰਾਂ ਦੀ ਸਜ਼ਾ ਅਜੇ ਸੁਣਾਈ ਜਾਣੀ ਬਾਕੀ ਹੈ। ਜੱਜ ਨੇ ਕਿਹਾ ਕਿ ਸਜ਼ਾਵਾਂ ਨੂੰ ਧਿਆਨ ਨਾਲ ਸੰਤੁਲਿਤ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਨਿਆਂ ਦਾ ਅਹਿਸਾਸ ਦੇਣਗੀਆਂ।