ਐਬਟਸਫੋਰਡ ਵਿੱਚ ਗੱਡੀ ਦੇ ਹਾਦਸੇ ਤੋਂ ਬਾਅਦ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕੀ ਨੂੰ ਕੀਤਾ ਗ੍ਰਿਫ਼ਤਾਰ
ਐਬਟਸਫੋਰਡ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਇੱਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦੇ ਹੋਏ ਹਾਦਸੇ ਦਾ ਕਾਰਨ ਬਣਨ ਦਾ ਦੋਸ਼ ਹੈ। ਪੁਲਿਸ ਅਧਿਕਾਰੀ ਕਰੀਬ 1 ਵਜੇ ਰਾਤ ਓਲਡ ਕਲੇਬਰਨ ਰੋਡ ‘ਤੇ ਸੈਡਲ ਪਾਰਕ ਨੇੜੇ ਮੌਕੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਸਿਰਫ਼ ਹਾਦਸਾਗ੍ਰਸਤ ਗੱਡੀ ਮਿਲੀ, ਜਦਕਿ ਡਰਾਈਵਰ ਮੌਕੇ ਤੋਂ ਗਾਇਬ ਸੀ। ਕੁਝ ਸਮੇਂ ਬਾਅਦ ਪੁਲਿਸ ਨੇ ਉਸ ਵਿਅਕਤੀ ਨੂੰ ਲੱਭ ਲਿਆ, ਜਿਸਨੂੰ ਗੱਡੀ ਦਾ ਇਕੱਲਾ ਸਵਾਰ ਮੰਨਿਆ ਜਾ ਰਿਹਾ ਹੈ, ਪਰ ਉਹ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਾ ਰਿਹਾ। ਪੁਲਿਸ ਮੁਤਾਬਕ ਡਰਾਈਵਰ ਦੀ ਜਾਣਕਾਰੀ ਇਕੱਠੀ ਕਰਨ ਦੌਰਾਨ ਪਤਾ ਲੱਗਾ ਕਿ ਪਿਛਲੇ ਚਾਰ ਸਾਲਾਂ ਤੋਂ ਘੱਟ ਸਮੇਂ ਵਿੱਚ ਉਸ ‘ਤੇ ਨਸ਼ੇ ਵਿੱਚ ਗੱਡੀ ਚਲਾਉਣ ਦਾ ਪੰਜਵਾਂ ਮਾਮਲਾ ਬਣ ਸਕਦਾ ਹੈ। ਇਸ ਤੋਂ ਇਲਾਵਾ, ਉਸ ਕੋਲ valid ਡਰਾਈਵਰ ਲਾਇਸੈਂਸ ਵੀ ਨਹੀਂ ਸੀ, ਹਾਲਾਂਕਿ ਉਸ ਦੀ ਤਾਜ਼ਾ ਡਰਾਈਵਿੰਗ ਪਾਬੰਦੀ 6 ਜਨਵਰੀ ਨੂੰ ਖਤਮ ਹੋਈ ਸੀ। ਐਬੀਪੀਡੀ ਹੁਣ ਮੰਗ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਅਤੇ ਹਾਦਸੇ ਤੋਂ ਬਾਅਦ ਨਾ ਰੁਕਣ ਸਬੰਧੀ criminal ਦੋਸ਼ ਲਗਾਉਣ ਦੀ ਸਿਫ਼ਾਰਸ਼ ਕਰ ਰਹੀ ਹੈ। ਪੁਲਿਸ ਦੱਸਦੀ ਹੈ ਕਿ ਇਸ ਸਾਲ ਹੁਣ ਤੱਕ ਐਬਟਸਫੋਰਡ ਵਿੱਚ 51 ਨਸ਼ੇ ਵਿੱਚ ਗੱਡੀ ਚਲਾਉਣ ਵਾਲੇ ਡਰਾਈਵਰ ਫੜੇ ਗਏ ਹਨ। ਪੁਲਿਸ ਨੇ ਪਿਛਲੇ ਦੋ ਹਫ਼ਤਿਆਂ ਦੌਰਾਨ ਸ਼ੱਕੀ ਨਸ਼ੇੜੀ ਡਰਾਈਵਰਾਂ ਬਾਰੇ ਜਾਣਕਾਰੀ ਦੇਣ ਲਈ ਜਨਤਾ ਦਾ ਧੰਨਵਾਦ ਵੀ ਕੀਤਾ।