ਪਿੰਡ ਕੋਟਸ਼ਮੀਰ ਦੀ 21 ਸਾਲਾਂ ਵਿਦਿਆਰਥਣ ਦੀ ਹਾਦਸੇ ਵਿਚ ਮੌਤ
ਬਠਿੰਡਾ ’ਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਪਿੰਡ ਕੋਟਸ਼ਮੀਰ ਦੀ 21 ਸਾਲ ਦੀ ਨੌਜਵਾਨ ਲੜਕੀ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦਾ ਮਾਹੌਲ ਹੈ।
ਮ੍ਰਿਤਕਾ ਦੀ ਪਛਾਣ ਚਰਨਜੀਤ ਕੌਰ (21) ਵਜੋਂ ਹੋਈ ਹੈ, ਜੋ ਵਾਰਡ ਨੰਬਰ ਤਿੰਨ ਦੇ ਵਸਨੀਕ ਬੋਘਾ ਸਿੰਘ ਦੀ ਪੋਤਰੀ ਤੇ ਟਰੱਕ ਯੂਨੀਅਨ ਬਠਿੰਡਾ ਵਿਚ ਮੁਨਸ਼ੀ ਵਜੋਂ ਸੇਵਾ ਨਿਭਾਅ ਰਹੇ ਹਰਜਿੰਦਰ ਸਿੰਘ ਕਾਕਾ ਦੀ ਧੀ ਸੀ।
ਚਰਨਜੀਤ ਕੌਰ ਇਕ ਹੋਣਹਾਰ ਵਿਦਿਆਰਥਣ ਸੀ ਤੇ ਉਹ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਰੋਜ਼ ਦੀ ਤਰ੍ਹਾਂ ਅਪਣੀ ਪੜ੍ਹਾਈ ਪੂਰੀ ਕਰ ਕੇ ਐਕਟਿਵਾ ’ਤੇ ਪਿੰਡ ਵਾਪਸ ਆ ਰਹੀ ਸੀ। ਜਦੋਂ ਉਹ ਆਈਟੀਆਈ ਚੌਂਕ ਨੇੜੇ ਪਹੁੰਚੀ ਤਾਂ ਉਸ ਦੀ ਐਕਟਿਵਾ ਦਾ ਇਕ ਟਰੱਕ ਨਾਲ ਭਿਆਨਕ ਹਾਦਸਾ ਹੋ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਚਰਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਲੇਖ ਨੂੰ ਸਾਂਝਾ ਕਰੋ: