ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ 2.25% ‘ਤੇ ਕਾਇਮ ਰੱਖਣ ਦੀ ਸੰਭਾਵਨਾ

ਬੈਂਕ ਆਫ ਕੈਨੇਡਾ ਵੱਲੋਂ ਅੱਜ ਆਪਣੀ ਤਾਜ਼ਾ ਮੋਨੇਟਰੀ ਨੀਤੀ ਦਾ ਐਲਾਨ ਕਰਨ ਦੀ ਉਮੀਦ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਆਪਣੀ ਬੈਂਚਮਾਰਕ ਵਿਆਜ ਦਰ 2.25 ਫੀਸਦੀ ‘ਤੇ ਬਰਕਰਾਰ ਰੱਖੇਗਾ। ਇਸਦੇ ਨਾਲ ਹੀ ਬੈਂਕ ਆਪਣੀ ਤਿਮਾਹੀ ਮੋਨੇਟਰੀ ਪਾਲਿਸੀ ਰਿਪੋਰਟ ਵੀ ਜਾਰੀ ਕਰੇਗਾ, ਜਿਸ ਵਿੱਚ ਆਰਥਿਕਤਾ ਅਤੇ ਮਹਿੰਗਾਈ ਬਾਰੇ ਨਵਾਂ ਅਨੁਮਾਨ ਦਿੱਤਾ ਜਾਵੇਗਾ। ਸਾਲ ਦੀ ਸ਼ੁਰੂਆਤ ਵਿੱਚ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਮਹਿੰਗਾਈ ਘਟੇਗੀ ਅਤੇ ਆਰਥਿਕਤਾ ਦੀ ਗਤੀ ਹੌਲੀ ਰਹੇਗੀ, ਜਿਸ ਕਾਰਨ ਬੈਂਕ ਵੱਲੋਂ ਵਿਆਜ ਦਰਾਂ ‘ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਜਾਵੇਗਾ। ਪਰ ਫਰਵਰੀ ਦੇ ਅੰਤ ਵਿੱਚ ਮਿਡਲ ਈਸਟ ਵਿੱਚ ਜੰਗ ਛਿੜਨ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆ ਗਈ, ਜਿਸ ਨਾਲ ਮਹਿੰਗਾਈ ਦੇ ਅਨੁਮਾਨ ਬਦਲ ਗਏ। ਮਾਰਚ ਮਹੀਨੇ ਵਿੱਚ ਮਹਿੰਗਾਈ ਦਰ 2.4 ਫੀਸਦੀ ਤੱਕ ਪਹੁੰਚ ਗਈ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਹੈ ਕਿ ਬੈਂਕ ਤੇਲ ਦੀਆਂ ਕੀਮਤਾਂ ਕਾਰਨ ਆਈ ਸ਼ੁਰੂਆਤੀ ਮਹਿੰਗਾਈ ਨੂੰ ਅਸਥਾਈ ਮੰਨਦਾ ਹੈ, ਪਰ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਹ ਦਬਾਅ ਲੰਬੇ ਸਮੇਂ ਲਈ ਪੱਕੇ ਨਾ ਹੋਣ।

ਇਸ ਲੇਖ ਨੂੰ ਸਾਂਝਾ ਕਰੋ: