ਵੈਨਕੂਵਰ ਸਿਟੀ ਵੱਲੋਂ 250 ਕਮਰਿਆਂ ਵਾਲਾ “floating hotel” ਬਣਾਉਣ ਦੀ ਤਿਆਰੀ
ਵੈਨਕੂਵਰ ਸਿਟੀ ਕੌਂਸਲ ਦੇ ਅਗਲੇ ਹਫ਼ਤੇ ਦੇ ਐਜੰਡੇ ਵਿੱਚ ਕੋਲ ਹਾਰਬਰ ਵਿੱਚ ਇੱਕ 250 ਕਮਰਿਆਂ ਵਾਲਾ “floating hotel” ਬਣਾਉਣ ਦੀ ਪ੍ਰਸਤਾਵਨਾ ਸ਼ਾਮਲ ਹੈ। ਇਹ ਪ੍ਰੋਜੈਕਟ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਪੱਛਮੀ ਬਿਲਡਿੰਗ ਦੇ ਉੱਤਰ ਵੱਲ ਬਣਾਇਆ ਜਾਣਾ ਹੈ ਅਤੇ ਇਸਨੂੰ ਸਿਟੀ ਦੇ ਪਲਾਨਿੰਗ ਅਤੇ ਸਸਟੇਨੇਬਿਲਟੀ ਵਿਭਾਗ ਵੱਲੋਂ ਸਮਰਥਨ ਦੀ ਸਿਫ਼ਾਰਿਸ਼ ਮਿਲ ਚੁੱਕੀ ਹੈ। ਇਹ 431 ਫੁੱਟ ਲੰਬਾ ਅਤੇ 60 ਫੁੱਟ ਚੌੜਾ, ਛੇ ਮੰਜ਼ਿਲਾਂ ਵਾਲਾ floating structure ਹੋਵੇਗਾ ਜਿਸ ਵਿੱਚ ਹੋਟਲ-ਬਾਰ, ਰੈਸਟੋਰੈਂਟ, ਦੁਕਾਨਾਂ, ਸਪਾ ਅਤੇ viewing areas ਸ਼ਾਮਲ ਹੋਣਗੇ। ਇਸਨੂੰ ਕਿਨਾਰੇ ਨਾਲ ਪੈਦਲ ਪੁਲਾਂ ਰਾਹੀਂ ਜੋੜਿਆ ਜਾਵੇਗਾ।
ਇਹ ਪ੍ਰੋਜੈਕਟ ਵੈਨਕੂਵਰ ਹਾਰਬਰ ਫਲਾਈਟ ਸੈਂਟਰ ਅਤੇ ਫਿਨਲੈਂਡ ਦੀ ਕੰਪਨੀ Sunborn International Holding ਦਾ ਸਾਂਝਾ ਉਪਰਾਲਾ ਹੈ, ਜਿਸ ਨੇ ਲੰਡਨ ਅਤੇ ਜਿਬਰਾਲਟਰ ਵਿੱਚ ਪਹਿਲਾਂ ਹੀ floating hotel ਬਣਾਏ ਹੋਏ ਹਨ। ਸਿਟੀ ਰਿਪੋਰਟ ਮੁਤਾਬਕ ਇਸ ਲਈ ਜ਼ੋਨਿੰਗ ਵਿੱਚ ਤਬਦੀਲੀਆਂ ਦੀ ਲੋੜ ਹੋਵੇਗੀ, ਜਿਸ ਵਿੱਚ ਉਚਾਈ ਅਤੇ ਫਲੋਰ ਏਰੀਆ ਵਧਾਉਣਾ ਸ਼ਾਮਲ ਹੈ, ਨਾਲ ਹੀ ਪਾਣੀ ਦੇ ਪੱਧਰ ’ਤੇ ਨਵਾਂ ਡੌਕ ਅਤੇ public walk-way ਬਣਾਇਆ ਜਾਵੇਗਾ।
ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਦੀਆਂ ਨੀਤੀਆਂ ਨਾਲ ਮਿਲਦਾ ਹੈ ਕਿਉਂਕਿ ਇਸ ਨਾਲ ਹੋਟਲ ਕਮਰਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਫਲੋਟਿੰਗ ਹੋਟਲ ਨੂੰ ਅੰਤਰਰਾਸ਼ਟਰੀ ਸ਼ਿਪ ਕਲਾਸੀਫਿਕੇਸ਼ਨ ਸੰਸਥਾ ਵੱਲੋਂ ਸਰਟੀਫਾਈ ਕੀਤਾ ਜਾਵੇਗਾ ਅਤੇ ਇਹ ਘੱਟ ਕਾਰਬਨ, ਫਿਊਲ-ਫ੍ਰੀ ਅਤੇ ਬਿਨਾਂ ਕਿਸੇ ਨਿਕਾਸ ਦੇ ਚਲਾਇਆ ਜਾਵੇਗਾ। ਗਾਹਕ ਸਟੇਸ਼ਨ ਅਤੇ ਸੀਪਲੇਨ ਟਰਮੀਨਲ ਰਾਹੀਂ ਆਸਾਨੀ ਨਾਲ ਪਹੁੰਚ ਸਕਣਗੇ। ਸਿਟੀ ਕੌਂਸਲ ਹੁਣ ਇਸ ਪ੍ਰਸਤਾਵ ’ਤੇ ਪਬਲਿਕ ਹਿਅਰਿੰਗ ਬਾਰੇ ਵਿਚਾਰ ਕਰੇਗੀ।