ਟਰੰਪ ਦੇ ਨਵੇਂ ਟੈਰਿਫ਼ਾਂ ਖ਼ਿਲਾਫ਼ 25 ਅਮਰੀਕੀ ਰਾਜਾਂ ਨੇ ਕੀਤਾ ਮੁਕੱਦਮਾ

ਅਮਰੀਕਾ ਦੇ 25 ਰਾਜਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਲਗਾਏ ਗਏ ਨਵੇਂ ਟੈਰਿਫ਼ਾਂ ਨੂੰ ਚੁਣੌਤੀ ਦਿੰਦਿਆਂ ਅਦਾਲਤ ਦਾ ਰੁਖ ਕੀਤਾ ਹੈ। ਰਾਜਾਂ ਦਾ ਦੋਸ਼ ਹੈ ਕਿ ਜਬਰੀ ਮਜ਼ਦੂਰੀ ਨਾਲ ਬਣੇ ਸਮਾਨ ਨੂੰ ਰੋਕਣ ਦੇ ਨਾਂ 'ਤੇ ਲਗਾਏ ਗਏ ਇਹ ਟੈਰਿਫ਼ ਗੈਰ-ਕਾਨੂੰਨੀ ਹਨ ਅਤੇ ਸੁਪਰੀਮ ਕੋਰਟ ਵੱਲੋਂ ਪਹਿਲਾਂ ਰੱਦ ਕੀਤੇ ਗਏ ਟੈਰਿਫ਼ਾਂ ਦੀ ਥਾਂ ਲਿਆਉਣ ਦੀ ਕੋਸ਼ਿਸ਼ ਹਨ। ਪਿਛਲੇ ਮਹੀਨੇ ਅਮਰੀਕਾ ਨੇ 59 ਦੇਸ਼ਾਂ ਅਤੇ ਯੂਰਪੀ UNION 'ਤੇ 10 ਤੋਂ 12.5 ਫ਼ੀਸਦੀ ਤੱਕ ਦੇ ਨਵੇਂ ਟੈਰਿਫ਼ ਲਗਾਏ ਸਨ। ਕੈਨੇਡਾ 'ਤੇ ਵੀ 10 ਫ਼ੀਸਦੀ ਟੈਰਿਫ਼ ਲਗਾਇਆ ਗਿਆ ਹੈ, ਹਾਲਾਂਕਿ CUSMA ਸਮਝੌਤੇ ਅਧੀਨ ਆਉਣ ਵਾਲੇ ਸਮਾਨ ਨੂੰ ਛੋਟ ਦਿੱਤੀ ਗਈ ਹੈ। ਨਿਊਯਾਰਕ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਨੇ ਕਿਹਾ ਕਿ ਟਰੰਪ ਸਰਕਾਰ ਸੁਪਰੀਮ ਕੋਰਟ ਵਿੱਚ ਹਾਰ ਤੋਂ ਬਾਅਦ ਪਰਿਵਾਰਾਂ ਅਤੇ ਕਾਰੋਬਾਰਾਂ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਨਵੇਂ ਟੈਕਸ ਲਗਾ ਰਹੀ ਹੈ।

ਉੱਧਰ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ 1974 ਦੇ ਟਰੇਡ ਐਕਟ ਦੀ ਧਾਰਾ 301 ਤਹਿਤ ਇਹ ਟੈਰਿਫ਼ ਕਾਨੂੰਨੀ ਹਨ ਅਤੇ ਅਮਰੀਕੀ ਵਪਾਰ ਦੀ ਰੱਖਿਆ ਲਈ ਲਗਾਏ ਗਏ ਹਨ। ਕੈਨੇਡਾ ਨੇ ਵੀ ਅਮਰੀਕੀ ਵਪਾਰ ਦਫ਼ਤਰ ਕੋਲ ਦਾਖ਼ਲ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਕੈਨੇਡੀਅਨ ਸਮਾਨ 'ਤੇ ਇਹ ਟੈਰਿਫ਼ ਲਗਾਉਣ ਦਾ ਕੋਈ ਜਾਇਜ਼ ਆਧਾਰ ਨਹੀਂ ਹੈ।

ਇਸ ਲੇਖ ਨੂੰ ਸਾਂਝਾ ਕਰੋ: