"ਕੈਨੇਡਾ ਦੀ ਚੀਨ ਨਾਲ ਮੁਫ਼ਤ ਵਪਾਰ ਸਮਝੌਤਾ ਕਰਨ ਦੀ ਕੋਈ ਨੀਅਤ ਨਹੀਂ", ਮਾਰਕ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਕੈਨੇਡਾ ਦੀ ਚੀਨ ਨਾਲ ਮੁਫ਼ਤ ਵਪਾਰ ਸਮਝੌਤਾ ਕਰਨ ਦੀ ਕੋਈ ਨੀਅਤ ਨਹੀਂ ਹੈ। ਓਟਾਵਾ ਵਿੱਚ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ non-market economy, ਜਿਨ੍ਹਾਂ ਨੂੰ ਸਰਕਾਰ ਬਾਜ਼ਾਰ ਨਾਲੋਂ ਵੱਧ ਚਲਾਉਂਦੀ ਹੈ, ਨਾਲ ਮੁਫ਼ਤ ਵਪਾਰ ਸਮਝੌਤੇ ਕਰਨ ਦੀ ਕੈਨੇਡਾ ਦੀ ਕੋਈ ਯੋਜਨਾ ਨਹੀਂ। ਕਾਰਨੀ ਨੇ ਦੱਸਿਆ ਕਿ ਉੱਤਰੀ ਅਮਰੀਕੀ ਵਪਾਰ ਸਮਝੌਤੇ CUSMA ਦੇ ਤਹਿਤ ਕੈਨੇਡਾ ਬਿਨਾਂ ਪਹਿਲਾਂ ਸੂਚਨਾ ਦਿੱਤੇ ਅਜਿਹੀਆਂ ਅਰਥਵਿਵਸਥਾਵਾਂ ਨਾਲ ਵਪਾਰ ਸਮਝੌਤੇ ਨਹੀਂ ਕਰ ਸਕਦਾ। ਉਨ੍ਹਾਂ ਦੇ ਇਹ ਬਿਆਨ ਉਸ ਤੋਂ ਇੱਕ ਦਿਨ ਬਾਅਦ ਆਏ ਹਨ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਵਪਾਰ ਸਮਝੌਤਾ ਕਰਨ ਦੀ ਸੂਰਤ ਵਿੱਚ ਕੈਨੇਡਾ ‘ਤੇ 100 ਫੀਸਦੀ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਸੀ। ਇਸ ਦਰਮਿਆਨ ਕੈਨੇਡਾ ਨੇ ਚੀਨ ਵਿੱਚ ਬਣੀਆਂ ਬਿਜਲੀ ਕਾਰਾਂ ‘ਤੇ 100 ਫੀਸਦੀ ਟੈਰਿਫ਼ ਘਟਾ ਕੇ 6.1 ਫੀਸਦੀ ਕਰਨ ਦਾ ਵਾਅਦਾ ਕੀਤਾ ਹੈ, ਜਿਸ ਦੇ ਬਦਲੇ ਚੀਨ ਵੱਲੋਂ ਕੈਨੇਡੀਅਨ ਖੇਤੀਬਾੜੀ ਉਤਪਾਦਾਂ ‘ਤੇ ਲਗੀਆਂ ਬਦਲਾਖੋਰੀ ਟੈਰਿਫ਼ਾਂ ਘਟਾਉਣ ਦੀ ਉਮੀਦ ਕੀਤੀ ਜਾ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: