ਪ੍ਰੀਟਰਾਇਲ ਸਰਵਿਸਿਜ਼ ਸੈਂਟਰ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਦੋ ਕਤਲ ਦੇ ਦੋਸ਼ੀਆਂ ‘ਤੇ ਲੱਗੇ ਹੋਰ ਨਵੇਂ ਦੋਸ਼
ਬ੍ਰਿਟਿਸ਼ ਕੋਲੰਬੀਆ ਦੇ ਸਰੀ ਪ੍ਰੀਟਰਾਇਲ ਸਰਵਿਸਿਜ਼ ਸੈਂਟਰ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਦੋ ਕਤਲ ਦੇ ਦੋਸ਼ੀਆਂ ‘ਤੇ ਨਵੇਂ ਦੋਸ਼ ਲਗਾਏ ਗਏ ਹਨ। ਸਰੀ ਪੁਲਿਸ ਸਰਵਿਸ ਮੁਤਾਬਕ 7 ਦਸੰਬਰ ਨੂੰ ਕਰੈਕਸ਼ਨਲ ਅਧਿਕਾਰੀਆਂ ਨੇ 40 ਸਾਲਾ ਡੀਨ ਵੀਵਚਾਰ ਅਤੇ 34 ਸਾਲਾ ਹੈਰੀ ਕ੍ਰਿਸਟੈਂਸਨ ਨੂੰ ਜੇਲ੍ਹ ਦੇ ਐਕਸਰਸਾਈਜ਼ ਯਾਰਡ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਦੇਖਿਆ, ਜਿਸ ਤੋਂ ਬਾਅਦ ਮੰਗਲਵਾਰ ਨੂੰ ਦੋਹਾਂ ‘ਤੇ ਇਲਜ਼ਾਮ ਲਗਾਏ ਗਏ। ਦੋਵੇਂ ਆਪਣੀਆਂ ਮੂਲ ਸਜ਼ਾਵਾਂ ਭੋਗ ਰਹੇ ਹਨ ਅਤੇ ਨਵੀਆਂ ਅਦਾਲਤੀ ਤਰੀਕਾਂ ਦੀ ਉਡੀਕ ਕਰ ਰਹੇ ਹਨ। ਵੀਵਚਾਰ ਨੂੰ 2012 ਵਿੱਚ ਟੋਰਾਂਟੋ ਦੇ ਇੱਕ ਕੈਫੇ ਵਿੱਚ ਦਿਨ ਦਿਹਾੜੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪਹਿਲੇ ਦਰਜੇ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਮਿਲੀ ਸੀ ਅਤੇ ਉਹ ਬੀ.ਸੀ. ਵਿੱਚ ਹੋਰ ਕਤਲ ਸਾਜ਼ਿਸ਼ਾਂ ਲਈ ਵੀ ਦੋਸ਼ੀ ਕਬੂਲ ਕਰ ਚੁੱਕਾ ਹੈ। ਉੱਥੇ ਹੀ, ਕ੍ਰਿਸਟੈਂਸਨ ਨੇ 2018 ਵਿੱਚ ਚਿਲੀਵੈਕ ਵਿੱਚ ਹੋਏ ਇੱਕ ਕਤਲ ਲਈ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕੀਤਾ ਸੀ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਸਾਢੇ 13 ਸਾਲ ਤੱਕ ਪੈਰੋਲ ਲਈ ਅਯੋਗਤਾ ਸ਼ਾਮਲ ਹੈ।