ਕਨੇਡਾ ਸਰਕਾਰ ਵੱਲੋ 28,000 ਸਰਕਾਰੀ ਨੌਕਰੀਆਂ ਕੱਟਣ ਦੀ ਤਿਆਰੀ

ਕਨੇਡਾ ਸਰਕਾਰ ਅਗਲੇ ਚਾਰ ਸਾਲਾਂ ਵਿੱਚ 28,000 ਸਰਕਾਰੀ ਨੌਕਰੀਆਂ ਕੱਟਣ ਅਤੇ 60 ਅਰਬ ਡਾਲਰ ਦੀ ਬਚਤ ਕਰਨ ਦੀ ਯੋਜਨਾ ਅਮਲ ‘ਚ ਲਿਆ ਰਹੀ ਹੈ। ਇਸ ਦੌਰਾਨ ਜਨਵਰੀ 2026 ਤੋਂ ਵੱਖ-ਵੱਖ ਫੈਡਰਲ ਵਿਭਾਗਾਂ ਦੇ ਸਟਾਫ਼ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਹਨਾਂ ਦੀਆਂ ਨੌਕਰੀਆਂ workforce adjustments ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।


ਨੈਚਰਲ ਰਿਸੋਰਸਿਜ਼ ਕੈਨੇਡਾ (NRCan) ਨੇ ਦਸੰਬਰ 2025 ਵਿੱਚ 700 ਕਰਮਚਾਰੀਆਂ ਨੂੰ ਪੱਤਰ ਭੇਜੇ, ਜਿਨ੍ਹਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਨੌਕਰੀ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਹੋਰ ਫੈਡਰਲ ਵਿਭਾਗਾਂ—ਜਿਵੇਂ ਕਿ ਫਾਇਨੈਂਸ, ਪਬਲਿਕ ਸਰਵਿਸਜ਼ ਐਲਾਇੰਸ ਆਫ਼ ਕੈਨੇਡਾ (PSAC), ਪ੍ਰੋਫੈਸ਼ਨਲ ਇੰਸਟੀਟਿਊਟ ਆਫ਼ ਪਬਲਿਕ ਸਰਵਿਸ (PIPSC) ਅਤੇ ਹੋਰ—ਦੇ ਕੁਝ ਕਰਮਚਾਰੀਆਂ ਨੂੰ ਵੀ ਨੋਟਿਸ ਭੇਜੇ ਗਏ।


ਜਨਵਰੀ 2026 ਵਿੱਚ ਸਭ ਤੋਂ ਵੱਡੇ ਫੈਡਰਲ ਵਿਭਾਗਾਂ ਜਿਵੇਂ ਕਿ ਪਬਲਿਕ ਸਰਵਿਸਜ਼ ਐਂਡ ਪ੍ਰੋਕਯੂਰਮੈਂਟ ਕੈਨੇਡਾ, ਸ਼ੇਅਰਡ ਸਰਵਿਸਜ਼ ਕੈਨੇਡਾ, ਐਮਪਲੌਯਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ, ਗਲੋਬਲ ਅਫੇਅਰਜ਼ ਕੈਨੇਡਾ, ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ, ਫਿਸ਼ਰੀਜ਼ ਐਂਡ ਓਸ਼ੰਜ਼ ਕੈਨੇਡਾ ਅਤੇ ਸਟੈਟਿਸਟਿਕਸ ਕੈਨੇਡਾ ਆਪਣੇ ਕਰਮਚਾਰੀਆਂ ਨੂੰ ਨੋਟਿਸ ਭੇਜੇ ਜਾਣਗੇ ਕਿ ਉਹਨਾਂ ਦੀਆਂ ਪੋਜ਼ੀਸ਼ਨਾਂ ‘ਤੇ ਸੰਭਾਵਿਤ ਪ੍ਰਭਾਵ ਹੋ ਸਕਦਾ ਹੈ।


ਇਸ ਤੋਂ ਇਲਾਵਾ, ਲਗਭਗ 68,000 ਫੈਡਰਲ ਕਰਮਚਾਰੀਆਂ ਨੂੰ ਦਸੰਬਰ ਵਿੱਚ early retirement ਦੀ ਸੂਚਨਾ ਦਿੱਤੀ ਗਈ। ਸਰਕਾਰ ਨੇ ਕਿਹਾ ਕਿ ਵਧ ਤੋਂ ਵਧ ਨੌਕਰੀਆਂ ਕੱਟਣ ਦੀ ਪ੍ਰਕਿਰਿਆ ਰਿਟਾਇਰਮੈਂਟ ਅਤੇ ਵੋਲੰਟਰੀ ਛੁੱਟੀਆਂ ਰਾਹੀਂ ਪ੍ਰਬੰਧਿਤ ਕੀਤੀ ਜਾਵੇਗੀ।


ਇਸ ਯੋਜਨਾ ਦੇ ਤਹਿਤ ਸਰਕਾਰ ਦੀ ਕੋਸ਼ਿਸ਼ ਹੈ ਕਿ ਕਰਮਚਾਰੀਆਂ ‘ਤੇ ਪ੍ਰਭਾਵ ਘੱਟ ਤੋਂ ਘੱਟ ਹੋਵੇ ਅਤੇ ਹਰ ਵਿਭਾਗ ਆਪਣੇ ਕਰਮਚਾਰੀਆਂ ਨੂੰ ਸਪਸ਼ਟ ਅਤੇ ਸਮੇਂ-ਸਿਰ ਜਾਣਕਾਰੀ ਦੇਵੇ।

ਇਸ ਲੇਖ ਨੂੰ ਸਾਂਝਾ ਕਰੋ: