ਆਸਟ੍ਰੇਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਮੌਤ, ਰਾਜਪੁਰਾ ਦੇ ਨੌਜਵਾਨ ਦਾ ਇਸੇ ਮਹੀਨੇ ਸੀ ਵਿਆਹ

ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਵਾਪਰੇ ਦਰਦਨਾਕ ਹਾਦਸੇ ਨੇ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ (ਪੰਜਾਬ) ਤੇ ਸਾਹਿਲ ਬੱਤਰਾ ਵਾਸੀ ਹਰਿਆਣਾ ਵਜੋਂ ਹੈ।

ਮ੍ਰਿਤਕ ਸਚਿਨ ਨੇ  ਵਿਆਹ ਕਰਵਾਉਣ ਲਈ ਇਸੇ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਵਾਪਰ ਗਈ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2019 ਵਿਚ ਆਸਟ੍ਰੇਲੀਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਚਿਨ ਖਿੱਲਾਂ ਅਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬੱਤਰਾ ਸਮੇਤ ਪਰਿਵਾਰਕ ਮੈਂਬਰ 25 ਜਨਵਰੀ ਨੂੰ ਘੁੰਮਣ ਫਿਰਨ ਲਈ ਗਏ ਸਨ। ਸਾਰੇ ਜਣੇ ਸਿਡਨੀ ਦੇ ਨੇੜੇ ਇਕ ਥਾਂ 'ਤੇ ਪਾਣੀ ਵਿਚ ਚਲੇ ਗਏ। ਜਿਉਂ ਹੀ ਦੋਵੇਂ ਦੋਸਤ ਪਾਣੀ ਗਈ ਵੇਖਦੇ-ਵੇਖਦੇ ਹੀ ਡੁੱਬ ਗਏ।

ਉਨ੍ਹਾਂ ਨੂੰ ਬਚਾਅ ਟੀਮ ਨੇ ਥੋੜ੍ਹੀ ਦੇਰ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਸੀ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੰਗਣੀ ਹੋਈ ਸੀ ਅਤੇ ਉਸ ਨੇ ਵਿਆਹ ਕਰਵਾਉਣ ਲਈ ਫਰਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਹੁਣ ਬੁੱਧਵਾਰ ਨੂੰ ਉਸ ਦੀ ਲਾਸ਼ ਆ ਰਹੀ ਹੈ। 

ਇਸ ਲੇਖ ਨੂੰ ਸਾਂਝਾ ਕਰੋ: