ਅਗਸਤ ਵਿੱਚ ਕੈਨੇਡਾ ਦੀ ਮਹਿੰਗਾਈ 3 ਫੀਸਦੀ ’ਤੇ ਸਥਿਰ
ਸਟੈਟਸ ਕੈਨੇਡਾ ਮੁਤਾਬਕ ਅਗਸਤ ਮਹੀਨੇ ਕੈਨੇਡਾ ਵਿੱਚ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਹੀ ਰਹੀ। ਰਿਪੋਰਟ ਮੁਤਾਬਕ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਘੱਟ ਹੋਣ ਨਾਲ ਮਹਿੰਗਾਈ ’ਤੇ ਦਬਾਅ ਕੁਝ ਘਟਿਆ, ਪਰ ਵਧਦੇ ਕਿਰਾਏ ਅਤੇ ਯਾਤਰਾ ਖਰਚਿਆਂ ਨੇ ਇਸ ਦਾ ਅਸਰ ਪੂਰਾ ਕਰ ਦਿੱਤਾ। ਅਗਸਤ ਵਿੱਚ ਗੈਸੋਲੀਨ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 22.8 ਫੀਸਦੀ ਵਧੀਆਂ, ਜਦਕਿ ਜੁਲਾਈ ਵਿੱਚ ਇਹ ਵਾਧਾ 25.7 ਫੀਸਦੀ ਸੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ middle-east ਵਿੱਚ ਚੱਲ ਰਹੇ ਸੰਘਰਸ਼ ਦਾ ਵੀ fuel ਦੀਆਂ ਕੀਮਤਾਂ ’ਤੇ ਅਸਰ ਪੈ ਰਿਹਾ ਹੈ। ਜੇ ਗੈਸੋਲੀਨ ਨੂੰ ਹਟਾ ਕੇ ਦੇਖਿਆ ਜਾਵੇ ਤਾਂ ਅਗਸਤ ਵਿੱਚ ਖਪਤਕਾਰ ਕੀਮਤਾਂ ਵਿੱਚ ਸਾਲਾਨਾ ਵਾਧਾ 2.4 ਫੀਸਦੀ ਰਿਹਾ। grocery ਦੀਆਂ ਕੀਮਤਾਂ 2.8 ਫੀਸਦੀ ਵਧੀਆਂ, ਜੋ ਦੋ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਸਮੁੱਚੀ ਮਹਿੰਗਾਈ ਦਰ ਨਾਲੋਂ ਘੱਟ ਰਫ਼ਤਾਰ ਨਾਲ ਵਧੀਆਂ ਹਨ। ਇਸ ਦੌਰਾਨ ਯਾਤਰਾ ਖਰਚਿਆਂ ਵਿੱਚ ਵਾਧਾ ਹੋਇਆ, ਜਿਸ ਦਾ ਕਾਰਨ ਵਧੇ ਹੋਏ fuel surcharges ਅਤੇ 2025 ਵਿੱਚ ਅਮਰੀਕਾ ਜਾਣ ਵਾਲੇ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਵਿੱਚ ਆਈ ਕਮੀ ਦੇ ਮੱਦੇਨਜ਼ਰ ਏਅਰਲਾਈਨਾਂ ਵੱਲੋਂ ਕੀਤੀਆਂ ਤਬਦੀਲੀਆਂ ਦੱਸੀਆਂ ਗਈਆਂ ਹਨ। ਕਿਰਾਏ ਅਗਸਤ ਵਿੱਚ ਸਾਲਾਨਾ ਆਧਾਰ ’ਤੇ 2.8 ਫੀਸਦੀ ਵਧੇ, ਜੋ ਜੁਲਾਈ ਦੇ 2.5 ਫੀਸਦੀ ਤੋਂ ਜ਼ਿਆਦਾ ਹਨ।