ਰੋਡ ਆਈਲੈਂਡ ਵਿੱਚ ਮੈਚ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ

ਰੋਡ ਆਈਲੈਂਡ ਵਿੱਚ ਸੋਮਵਾਰ ਨੂੰ YOUTH ਹਾਕੀ ਮੈਚ ਦੌਰਾਨ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਸ਼ੱਕੀ ਵੀ ਸ਼ਾਮਿਲ ਹੈ

Pawtucket Police ਦੀ ਚੀਫ਼ ਟੀਨਾ ਗੋਂਕਾਲਵਿਸ ਨੇ ਰਿਪੋਰਟਰਾਂ ਨੂੰ ਦੱਸਿਆ ਕਿ ਤਿੰਨ ਹੋਰ ਜ਼ਖ਼ਮੀ ਹਾਲਤ ਗੰਭੀਰ ਹਨ ਅਤੇ ਹਸਪਤਾਲ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਾ ਬਣਾਈ ਹੋਈ ਲੱਗਦੀ ਹੈ ਅਤੇ ਸ਼ਾਇਦ ਪਰਿਵਾਰਕ ਵਿਵਾਦ ਨਾਲ ਜੁੜੀ ਹੋ ਸਕਦੀ ਹੈ। ਸ਼ੱਕੀ ਜਾਂ ਮ੍ਰਿਤਕਾਂ ਦੀ ਉਮਰ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਗਈ, ਪਰ ਲੱਗਦਾ ਹੈ ਕਿ ਦੋਵੇਂ ਮ੍ਰਿਤਕ ਬਾਲਗ ਸਨ।

ਜਾਂਚਕਾਰ ਘਟਨਾ ਦੇ ਹਾਲਾਤ ਸਾਂਝੇ ਕਰਨ ਅਤੇ ਗਵਾਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਚ ਦੌਰਾਨ ਲਿਆ ਗਿਆ ਵੀਡੀਓ ਵੀ REVIEW ਕੀਤਾ ਜਾ ਰਿਹਾ ਹੈ।

ਪਿਛਲੇ ਦੋ ਮਹੀਨੇ ਪਹਿਲਾਂ, ਰੋਡ ਆਈਲੈਂਡ ਦੇ ਬ੍ਰਾਊਨ ਯੂਨੀਵਰਸਿਟੀ ਵਿੱਚ ਹੋਈ ਗਨ VOILENCE ਤੋਂ ਬਾਅਦ ਇਹ ਘਟਨਾ ਹੋਈ ਹੈ, ਜਿਸ ਵਿੱਚ ਦੋ ਵਿਦਿਆਰਥੀ ਮਾਰੇ ਗਏ ਅਤੇ 9 ਜ਼ਖ਼ਮੀ ਹੋਏ ਸਨ। ਉਸ ਸ਼ੂਟਰ ਨੇ ਮਾਸਾਚੂਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਪ੍ਰੋਫੈਸਰ ਨੂੰ ਵੀ ਮਾਰ ਦਿੱਤਾ ਸੀ।

Pawtucket Mayor Don Grebien ਨੇ ਕਿਹਾ ਕਿ ਦੋਵੇਂ ਘਟਨਾਵਾਂ ਆਪਸ ਵਿੱਚ ਜੁੜੀਆਂ ਨਹੀਂ ਹਨ, ਪਰ ਇਹ ਬਹੁਤ ਦੁਖਦਾਈ ਹਨ। ਉਨ੍ਹਾਂ ਨੇ ਦੱਸਿਆ ਕਿ ਹਾਈ ਸਕੂਲ ਦੇ ਵਿਦਿਆਰਥੀ ਮੈਚ ਖੇਡ ਰਹੇ ਸਨ, ਪਰ ਹਾਦਸਾ ਵਾਪਰ ਗਿਆ।

ਇਸ ਲੇਖ ਨੂੰ ਸਾਂਝਾ ਕਰੋ: