ਐਡਮੰਟਨ ਵਿੱਚ ਪੁਲਿਸ ਦੀ ਗੋਲੀਬਾਰੀ ’ਚ 36 ਸਾਲਾ ਵਿਅਕਤੀ ਦੀ ਮੌਤ

ਐਡਮੰਟਨ ਦੇ south-west ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਐਡਮੰਟਨ ਪੁਲਿਸ ਮੁਤਾਬਕ, ਅਧਿਕਾਰੀਆਂ ਨੂੰ Donsdale Drive ਅਤੇ 45 Avenue ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਵੱਲੋਂ ਇੱਕ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ। ਪੁਲਿਸ ਨੇ ਜਦੋਂ ਘਰ ਨੂੰ ਘੇਰਿਆ ਤਾਂ ਇੱਕ ਵਿਅਕਤੀ ਬੰਦੂਕ ਹੱਥ ਵਿੱਚ ਲੈ ਕੇ ਘਰ ਦੇ ਦਰਵਾਜ਼ੇ ਤੋਂ ਬਾਹਰ ਆਇਆ। ਪੁਲਿਸ ਦੇ ਕਹਿਣ ਮੁਤਾਬਕ, ਵਿਅਕਤੀ ਨੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਮੌਖਿਕ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਜਿਸ ਤੋਂ ਬਾਅਦ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ’ਤੇ ਗੋਲੀ ਚਲਾਈ। ਬਾਅਦ ਵਿੱਚ Tactical ਅਤੇ Canine Units ਦੀ ਮਦਦ ਨਾਲ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। Tactical Medical Support Team ਨੇ ਉਸ ਨੂੰ ਬਚਾਉਣ ਲਈ ਇਲਾਜ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋ ਔਰਤਾਂ ਅਤੇ ਇੱਕ ਬੱਚੇ ਨੂੰ ਗੈਰ-ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਦੀ ਗੋਲੀਬਾਰੀ ਦੀ ਜਾਂਚ Alberta Serious Incident Response Team ਵੱਲੋਂ ਕੀਤੀ ਜਾ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: