ਚਿਲੀਵੈਕ ਵਿੱਚ ਹੋਈ ਘਾਤਕ ਗੋਲੀਬਾਰੀ ਵਿੱਚ ਪੁਲਿਸ ਨੇ ਕੀਤੀ ਮ੍ਰਿਤਕ ਦੀ ਪਛਾਣ

ਐਤਵਾਰ ਸਵੇਰੇ ਚਿਲੀਵੈਕ ਵਿੱਚ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰ ਲਈ ਹੈ।

Integrated Homicide Investigation Team (IHIT) ਮੁਤਾਬਕ 48 ਸਾਲਾ ਕ੍ਰਿਸਟੋਫ਼ਰ ਬੈਨਸਨ ਨੂੰ ਮੇਲਾਰਡ ਐਵਿਨਿਊ ‘ਤੇ ਇਕ ਘਰ ਵਿੱਚ ਗੋਲੀ ਲੱਗਣ ਤੋਂ ਬਾਅਦ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

IHIT ਦੀ ਸਾਰਜੈਂਟ ਫ੍ਰੇਡਾ ਫੋਂਗ ਨੇ ਕਿਹਾ ਕਿ ਜਾਂਚ ਨੂੰ ਅੱਗੇ ਵਧਾਉਣ ਲਈ ਮ੍ਰਿਤਕ ਦੀ ਪਛਾਣ ਜਨਤਕ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਮੁੱਢਲੀ ਜਾਣਕਾਰੀ ਤੋਂ ਲੱਗਦਾ ਹੈ ਕਿ ਇਹ ਇਕ ਨਿਸ਼ਾਨਾ ਬਣਾਈ ਗਈ ਅਤੇ ਅਲੱਗ-ਥਲੱਗ ਘਟਨਾ ਸੀ।

ਪੁਲਿਸ ਮੁਤਾਬਕ ਇਸ ਘਟਨਾ ਵਿੱਚ ਜ਼ਖ਼ਮੀ ਹੋਇਆ ਦੂਜਾ ਵਿਅਕਤੀ ਹਸਪਤਾਲ ਵਿੱਚ ਹੈ ਅਤੇ ਉਸ ਦੀ ਹਾਲਤ ਸਥਿਰ ਹੈ।

Chilliwack RCMP ਅਤੇ IHIT ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਹੋਵੇ, ਤਾਂ 1-877-551-IHIT ‘ਤੇ ਫ਼ੋਨ ਕੀਤਾ ਜਾਵੇ

ਇਸ ਲੇਖ ਨੂੰ ਸਾਂਝਾ ਕਰੋ: