ਰਿਚਮੰਡ ਵਿਚ 40 ਸਾਲ ਪਹਿਲਾਂ ਹੋਏ ਕਤਲ ਦੀ ਜਾਂਚ ਵਿੱਚ ਪੁਲਿਸ ਮੁੜ ਹੋਈ ਸਰਗਰਮ
ਇੱਕੀ ਸਾਲਾ ਕਿਮ ਸਟੋਲਬਰਗ ਦੀ ਚਾਕੂ ਮਾਰ ਕੇ ਕੀਤੀ ਗਈ ਹੱਤਿਆ ਨੂੰ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਰਿਚਮੰਡ ਆਰਸੀਐੰਪੀ ਵੱਲੋਂ ਦੋਸ਼ੀ ਦੀ ਪਹਿਚਾਣ ਲਈ ਮੁੜ ਲੋਕਾਂ ਤੋਂ ਜਾਣਕਾਰੀ ਦੀ ਅਪੀਲ ਕੀਤੀ ਜਾ ਰਹੀ ਹੈ। 4 ਦਸੰਬਰ 1985 ਨੂੰ ਸ਼ਾਮ ਕਰੀਬ 8 ਵਜੇ, ਸਟੋਲਬਰਗ ਰਿਚਮੰਡ ਦੇ ਰਿਵਰ ਰੋਡ ‘ਤੇ ਸਥਿਤ ਆਪਣੇ ਪਰਿਵਾਰ ਦੇ ਦਫ਼ਤਰ ਵਿੱਚ ਆਪਣੀ ਭੈਣ ਨਾਲ ਫ਼ੋਨ ‘ਤੇ ਗੱਲ ਕਰ ਰਹੀ ਸੀ, ਜਦੋਂ ਉਸ ਨੇ ਦੱਸਿਆ ਕਿ ਇੱਕ ਅਣਜਾਣ ਵਿਅਕਤੀ ਦਫ਼ਤਰ ਵਿੱਚ ਦਾਖ਼ਲ ਹੋਇਆ ਹੈ; ਉਸ ਨੇ ਕਾਲ ਹੋਲਡ ‘ਤੇ ਰੱਖੀ ਪਰ ਮੁੜ ਵਾਪਸ ਨਹੀਂ ਆਈ। ਲਗਭਗ ਇੱਕ ਘੰਟੇ ਬਾਅਦ ਉਸ ਦੀ ਲਾਸ਼ ਇਮਾਰਤ ਦੇ ਅੰਦਰੋਂ ਮਿਲੀ। ਰਿਚਮੰਡ ਆਰਸੀਐੰਪੀ ਦੇ ਮੇਜਰ ਕਰਾਈਮ ਕਮਾਂਡਰ ਸਰਜੰਟ ਜਿਨ ਹਸੀਹ ਨੇ ਕਿਹਾ ਕਿ ਚਾਲੀ ਸਾਲ ਬੀਤ ਜਾਣ ਦੇ ਬਾਵਜੂਦ ਕਿਮ ਅਤੇ ਉਸਦੇ ਪਰਿਵਾਰ ਨੂੰਇਨਸਾਫ਼ ਦਵਾਉਣ ਪ੍ਰਤੀ ਪੁਲਿਸ ਦੀ ਵਚਨਬੱਧਤਾ ਕਾਇਮ ਹੈ ਅਤੇ ਅੱਜ ਮੌਜੂਦ ਨਵੇਂ ਜਾਂਚ ਸਾਧਨਾਂ ਨਾਲ ਕੋਈ ਵੀ ਛੋਟੀ ਜਾਣਕਾਰੀ, ਮਾਮਲੇ ਨੂੰ ਸੁਲਝਾਉਣ ਵਿੱਚ ਅਹੰਮ ਭੂਮਿਕਾ ਨਿਭਾ ਸਕਦੀ ਹੈ। ਆਰਸੀਐੰਪੀ ਵੱਲੋਂ ਕੇਸ ਬਾਰੇ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸਨੂੰ ਸਾਂਝਾ ਕਰਨ; ਜਿਸ ਕਿਸੇ ਕੋਲ ਵੀ ਜਾਣਕਾਰੀ ਹੋਵੇ ਉਹ ਰਿਚਮੰਡ ਆਰਸੀਐੰਪੀ ਸੀਰੀਅਸ ਕਰਾਈਮ ਯੂਨਿਟ ਨਾਲ 604-204-4600 ‘ਤੇ ਸੰਪਰਕ ਕਰੇ